ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਬੀਤੀ 19 ਸਤੰਬਰ ਨੂੰ ਦਿਨ ਦਿਹਾੜੇ ਪਿੰਡ ਰੌਣੀ ਤੋਂ ਦਾਹ ਮਾਰ ਕੇ ਦੋ ਨੌਜਵਾਨਾਂ ਪਾਸੋਂ 52500 ਰੁਪਏ, ਮੋਬਾਈਲ, ਮੋਬਾਈਲ ਸਿਮ ਤੇ ਹੋਰ ਜ਼ਰੂਰੀ ਕਾਗਜਾਤ ਲੁੱਟਣ ਵਾਲੇ ਤਿੰਨ ਲੁਟੇਰਿਆਂ ਨੂੰ ਪੁਲਿਸ ਚੋਂਕੀ ਰੌਣੀ ਵਲੋਂ 72 ਘੰਟਿਆਂ 'ਚ ਕਾਬੂ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 'ਪੰਜਾਬੀ ਜਾਗਰਣ' ਦੇ ਮਲੌਦ ਤੋਂ ਸੀਨੀਅਰ ਪੱਤਰਕਾਰ ਸੰਤੋਸ਼ ਕੁਮਾਰ ਸਿੰਗਲਾ ਕੋਮਨੀਕੇਸ਼ਨ ਦੀ ਜੀਓ ਟੈਲੀਕਾਮ ਕੰਪਨੀ ਦੇ ਦੋ ਮੁਲਾਜ਼ਮ ਕੁਲਵਿੰਦਰ ਸਿੰਘ ਵਾਸੀ ਪਿੰਡ ਬੇਰਕਲਾਂ ਤੇ ਮੋਜਸ ਸਿੰਘ ਵਾਸੀ ਪਿੰਡ ਸੋਮਲਖੇੜੀ ਜਦੋਂ 19 ਤਰੀਕ ਦੁਪਹਿਰ ਵੇਲੇ ਰੌਣੀ ਤੇ ਜਰਗ ਦੇ ਵਿਚਕਾਰ ਪੁੱਜੇ ਤਾਂ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਦਾਹ ਮਾਰ ਕੇ ਉਨ੍ਹਾਂ ਪਾਸੋਂ 52, 500 ਹਜ਼ਾਰ ਦੀ ਨਕਦੀ, ਮੋਬਾਈਲ ਸਿੰਮ, ਇਕ ਮੋਬਾਈਲ, ਅਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਖੋਹ ਕੇ ਫ਼ਰਾਰ ਹੋ ਗਏ ਸਨ, ਨੂੰ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਸਤਪਾਲ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ 72 ਘੰਟੇ 'ਚ ਤਿੰਨ ਲੁਟੇਰਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦਾ ਦੋ ਦਿਨਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਗਦੀਪ ਸਿੰਘ ਉਰਫ ਮਨੀ ਵਾਸੀ ਫ਼ਤਿਹਗੜ੍ਹ ਸਾਹਿਬ, ਗੁਰਜੀਤ ਸਿੰਘ ਉਰਫ ਬੱਬੂ ਵਾਸੀ ਖੰਨਾ, ਸਰਬਜੀਤ ਸਿੰਘ ਉਰਫ ਕਾਲਾ ਹਾਲ ਵਾਸੀ ਪਿੰਡ ਹੋਲ, ਥਾਣਾ ਸਦਰ ਖੰਨਾ ਵਜੋਂ ਹੋਈ ਹੈ ਤੇ ਇਨ੍ਹਾਂ ਦਾ ਇਕ ਹੋਰ ਸਾਥੀ ਅਜੇ ਪੁਲਿਸ ਗਿ੍ਫਤ ਤੋਂ ਬਾਹਰ ਹੈ।