ਸੁਖਦੇਵ ਸਿੰਘ, ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੀ ਪ੍ਰਰੀਖਿਆ ਦੇ ਨਤੀਜੇ 'ਚ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦਸਮੇਸ਼ ਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕਰਦੇ ਹੋਏ ਤਿੰਨ ਵਿਦਿਆਰਥੀਆਂ ਨੇ ਆਪਣਾ ਨਾਂ ਮੈਰਿਟ ਸੂਚੀ 'ਚ ਦਰਜ ਕਰਵਾਇਆ। ਵਿਦਿਆਰਥਣ ਜਸਮੀਤ ਕੌਰ ਨੇ 98 ਫੀਸਦੀ, ਗੁਰਲੀਨ ਕੌਰ ਨੇ 97.69 ਅਤੇ ਪਰਮੀਤ ਕੌਰ ਨੇ 97.33 ਫੀਸਦੀ ਅੰਕ ਹਾਸਲ ਕਰਕੇ ਇਹ ਸਫਲਤਾ ਹਾਸਲ ਕੀਤੀ। ਕੁੱਲ 170 ਵਿਦਿਆਰਥੀਆਂ ਵਿਚੋਂ 137 ਵਿਦਿਆਰਥੀ ਫਸਟ ਡਵੀਜਨ, 33 ਸੈਕਿੰਡ ਡਵੀਜਨ ਤੇ 32 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਰ ਡਾ. ਜਸਬੀਰ ਸਿੰਘ, ਸਕੂਲ ਡਾਇਰੈਕਟਰ ਪਿ੍ਰੰ. ਚਮਕੌਰ ਸਿੰਘ ਤੇ ਪਿ੍ਰੰਸੀਪਲ ਬਿਪਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰਰੇਰਿਤ ਕੀਤਾ।