VIP ਲੇਨ ‘ਚੋਂ ਜ਼ਬਰਦਸਤੀ ਲੰਘਣ ਦੀ ਕੀਤੀ ਜ਼ਿਦ, ID ਮੰਗੀ ਤਾਂ ਲਾਡੋਵਾਲ ਟੋਲ ਮੁਲਾਜ਼ਮਾਂ ‘ਤੇ ਚਲਾਈਆਂ ਠਾਹ-ਠਾਹ ਗੋਲ਼ੀਆਂ
ਕਾਰਸਵਾਰ ਵਿਅਕਤੀਆਂ 'ਚੋਂ ਇੱਕ ਵਿਅਕਤੀ ਨੇ ਖੁਦ ਨੂੰ ਕਿਸੇ ਵਿਭਾਗ ਦਾ ਚੇਅਰਮੈਨ ਦੱਸਿਆ ਅਤੇ ਵੀਆਈਪੀ ਲਾਈਨ ਚੋਂ ਬਿਨਾਂ ਟੋਲ ਦਿੱਤੇ ਲੰਘਣ ਦੀ ਕੋਸ਼ਿਸ਼ ਕੀਤੀ। ਟੋਲ ਮੁਲਾਜ਼ਮਾਂ ਵੱਲੋਂ ਆਈਡੀ ਕਾਰਡ ਮੰਗਣ ‘ਤੇ ਉਹ ਗੁੱਸੇ ਵਿੱਚ ਆ ਗਏ ਅਤੇ ਸਿੱਧੀ ਕਰਮਚਾਰੀਆਂ ‘ਤੇ ਫਾਇਰਿੰਗ ਕਰ ਦਿੱਤੀ।ਚੰਗੀ ਕਿਸਮਤ ਦੇ ਚਲਦਿਆਂ ਟੋਲ ਮੁਲਾਜ਼ਮ ਦੇ ਗੋਲੀ ਨਹੀਂ ਲੱਗੀ। ਗੋਲੀਆਂ ਚਲਦੇ ਦੇਖ ਟੋਲ ਮੁਲਾਜ਼ਮਾਂ ਨੇ ਡੰਡੇ ਚੁੱਕ ਕੇ ਆਪਣੀ ਜਾਨ ਬਚਾਈ। ਫਾਇਰਿੰਗ ਦੀ ਆਵਾਜ਼ ਸੁਣ ਕੇ ਹੋਰ ਕਰਮਚਾਰੀ ਵੀ ਮੌਕੇ ‘ਤੇ ਆਏ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੀਆਂ ਤਸਵੀਰਾਂ ਟੋਲ ਪਲਾਜ਼ਾ ਦੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ
Publish Date: Sun, 07 Dec 2025 02:29 PM (IST)
Updated Date: Sun, 07 Dec 2025 02:31 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ: ਬੀਤੀ ਦੇਰ ਰਾਤ ਲਾਡੋਵਾਲ ਪਲਾਜ਼ਾ 'ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਕਾਰ ਸਵਾਰ ਟੋਲ ਮੁਲਾਜ਼ਮਾਂ ਨਾਲ ਤਕਰਾਰ ਦੌਰਾਨ ਫਾਇਰਿੰਗ ਕਰਕੇ ਫਰਾਰ ਹੋ ਗਿਆ । ਕਾਰ ਸਵਾਰ ਵਿਅਕਤੀਆਂ 'ਚੋਂ ਇੱਕ ਵਿਅਕਤੀ ਨੇ ਖੁਦ ਨੂੰ ਕਿਸੇ ਵਿਭਾਗ ਦਾ ਚੇਅਰਮੈਨ ਦੱਸਿਆ ਅਤੇ ਵੀਆਈਪੀ ਲਾਈਨ ਚੋਂ ਬਿਨਾਂ ਟੋਲ ਦਿੱਤੇ ਲੰਘਣ ਦੀ ਕੋਸ਼ਿਸ਼ ਕੀਤੀ। ਟੋਲ ਮੁਲਾਜ਼ਮਾਂ ਵੱਲੋਂ ਆਈਡੀ ਕਾਰਡ ਮੰਗਣ ‘ਤੇ ਉਹ ਗੁੱਸੇ ਵਿੱਚ ਆ ਗਏ ਅਤੇ ਸਿੱਧੀ ਕਰਮਚਾਰੀਆਂ ‘ਤੇ ਫਾਇਰਿੰਗ ਕਰ ਦਿੱਤੀ।ਚੰਗੀ ਕਿਸਮਤ ਦੇ ਚਲਦਿਆਂ ਟੋਲ ਮੁਲਾਜ਼ਮ ਦੇ ਗੋਲੀ ਨਹੀਂ ਲੱਗੀ। ਗੋਲੀਆਂ ਚਲਦੇ ਦੇਖ ਟੋਲ ਮੁਲਾਜ਼ਮਾਂ ਨੇ ਡੰਡੇ ਚੁੱਕ ਕੇ ਆਪਣੀ ਜਾਨ ਬਚਾਈ। ਫਾਇਰਿੰਗ ਦੀ ਆਵਾਜ਼ ਸੁਣ ਕੇ ਹੋਰ ਕਰਮਚਾਰੀ ਵੀ ਮੌਕੇ ‘ਤੇ ਆਏ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੀਆਂ ਤਸਵੀਰਾਂ ਟੋਲ ਪਲਾਜ਼ਾ ਦੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈਆਂ।
ਘਟਨਾ ਤੋਂ ਬਾਅਦ ਟੋਲ ਕਰਮਚਾਰੀਆਂ ਨੇ ਤੁਰੰਤ ਲਾਡੋਵਾਲ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਹੈ। ਕੈਮਰਾ ਫੁਟੇਜ ਖੰਗਾਲ ਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਟੋਲ ਕਰਮਚਾਰੀ ਕੁਲਜੀਤ ਸਿੰਘ ਨੇ ਦੱਸਿਆ ਕਿ ਕਾਰ ਲੁਧਿਆਣਾ ਵਲੋਂ ਆਈ ਕਾਰ ਫਗਵਾੜਾ ਵੱਲ ਜਾ ਰਹੀ ਸੀ। ਕਾਰ ਵਿੱਚ 7–8 ਲੋਕ ਸਵਾਰ ਸਨ ਜੋ ਬਿਨਾਂ ਟੋਲ ਭਰੇ ਵੀਆਈਪੀ ਲੇਨ ਤੋਂ ਲੰਘਣ ਦੀ ਜ਼ਿਦ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਬੈਰੀਅਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਕਰਮਚਾਰੀਆਂ ਨੇ ਰੋਕਿਆ। ਹਮਲਾਵਰ ਬੁਰੀ ਤਰ੍ਹਾਂ ਭੜਕ ਗਏ ਜਿਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਗਈ। ਕਰਮਚਾਰੀਆਂ ਨੇ ਕਿਸੇ ਤਰ੍ਹਾਂ ਭੱਜ ਕੇ ਜਾਨ ਬਚਾਈ।
ਮੌਕੇ 'ਤੇ ਪਹੁੰਚੀ ਥਾਣਾ ਲਾਡੋਵਾਲ ਦੀ ਪੁਲਿਸ ਨੇ ਕੇਸ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ।