ਕੁਲਵਿੰਦਰ ਸਿੰਘ ਰਾਏ, ਖੰਨਾ : ਸ੍ਰੀ ਰਾਮ ਮੰਦਰ ਜੀ ਰਣੋਦੁਆਰ ਸੰਮਤੀ ਖੰਨਾ ਵੱਲੋਂ ਚਾਂਦਲਾ ਮਾਰਕੀਟ ਖੰਨਾ ਵਿਖੇ 200 ਸਾਲ ਪੁਰਾਣੇ ਸ੍ਰੀ ਰਾਮ ਮੰਦਰ ਦਾ ਨਵ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੰਮਤੀ ਦੇ ਚੇਅਰਮੈਨ ਹਰਬੰਸ ਲਾਲ ਗਰਗ, ਪ੍ਰਧਾਨ ਰਾਜਿੰਦਰ ਪੁਰੀ ਤੇ ਸਕੱਤਰ ਦੁਆਰਕਾ ਦਾਸ ਵੱਲੋਂ ਸ੍ਰੀ ਸਰਸਵਤੀ ਸੰਸਕ੍ਰਿਤ ਕਾਲਜ ਖੰਨਾ ਵਿਖੇ ਬੈਠਕ ਦੌਰਾਨ ਦਿੱਤੀ ਗਈ। ਉਨਾਂ੍ਹ ਦੱਸਿਆ ਕਿ ਇਹ ਇੱਕ ਪੁਰਾਤਨ ਮੰਦਰ ਹੈ। ਮੰਦਰ ਦੀ ਇਮਾਰਤ ਕਾਫ਼ੀ ਪੁਰਾਣੀ ਹੋ ਗਈ ਸੀ। ਸ਼ਹਿਰ ਵਾਸੀਆਂ ਵੱਲੋਂ ਲੰਮੇਂ ਸਮੇਂ ਤੋਂ ਨਵ ਨਿਰਮਾਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸ 'ਚ ਕੁਝ ਕਾਨੂੰਨੀ ਅੜਚਣਾਂ ਸਨ, ਜਿਨਾਂ੍ਹ ਨੂੰ ਦੂਰ ਕਰ ਲਿਆ ਗਿਆ ਹੈ। ਹੁਣ ਸ਼ਾਨਦਾਰ ਮੰਦਰ ਬਣਾਉਣ ਦੀ ਤਿਆਰੀ ਸ਼ੁਰੂ ਹੈ। ਕਰੀਬ 2 ਕਰੋੜ ਦੀ ਲਾਗਤ ਨਾਲ ਕੰਮ ਕੀਤਾ ਜਾਵੇਗਾ। ਜਿਸ ਦਾ ਛੇਤੀ ਹੀ ਨੀਂਹ ਪੱਥਰ ਰੱਖਿਆ ਜਾਵੇਗਾ। ਸ਼ਾਨਦਾਰ ਮੰਦਰ ਦੀ ਉਸਾਰੀ ਲਈ ਨਕਸ਼ਾ ਬਣਾਉਣ ਦਾ ਕਾਰਜ ਲੁਧਿਆਣਾ ਦੇ ਵਸਤੂਕਾਰ ਮਨੀਸ਼ ਗੋਇਲ ਨੂੰ ਦਿੱਤਾ ਗਿਆ ਹੈ। ਮੰਦਰ 'ਚ ਸ਼ਾਨਦਾਰ ਰਾਮ ਦਰਬਾਰ, ਹਾਲ, ਬੇਸਮੇਂਟ, ਪੂਜਾਰੀਆਂ ਲਈ ਕਮਰਾ, ਰਸੋਈ, ਅਨਾਜ ਭੰਡਾਰ, ਵੇਦ ਸ਼ਾਲਾ, ਯੱਗ ਸ਼ਾਲਾ, ਪਾਰਕਿੰਗ ਆਦਿ ਦੀ ਉਸਾਰੀ ਕੀਤੀ ਜਾਵੇਗੀ। ਉਨਾਂ੍ਹ ਇਲਾਕਾ ਵਾਸੀਆਂ ਤੇ ਸਰਧਾਲੂਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ੍ਰੀ ਰਾਮ ਮੰਦਿਰ ਦੇ ਨਵ ਨਿਰਮਾਣ ਲੋਕਾਂ ਦੇ ਸਹਿਯੋਗ ਦੇ ਬਗ.ੈਰ ਸੰਭਵ ਨਹੀਂ ਹੈ। ਸਮਾਜ ਦੇ ਹਰ ਵਰਗ ਦੇ ਲੋਕਾਂ ਵੱਲੋਂ ਯੋਗਦਾਨ ਦਿੱਤਾ ਜਾਵੇ। ਪ੍ਰਬੰਧਕਾਂ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਵਿਸ਼ਣੂ ਸ਼ਰਮਾ ਤੇ ਵਿਕਾਸ ਅਗਰਵਾਲ, ਜਨਰਲ ਸਕੱਤਰ ਦੁਆਰਕਾ ਦਾਸ, ਸੰਯੁਕਤ ਸਕੱਤਰ ਮਨੀਸ਼ ਸ਼ਰਮਾ, ਖ਼ਜਾ.ਨਚੀ ਸੁਬੋਧ ਮਿੱਤਲ, ਪ੍ਰਰੈਸ ਸਕੱਤਰ ਹਰੀਸ਼ ਗੁਪਤਾ, ਵਕੀਲ ਰਾਕੇਸ਼ ਸ਼ਾਹੀ, ਦਰਸ਼ਨ ਲਾਲ ਚਾਵਲਾ, ਰਾਜੇਸ਼ ਕੁਮਾਰ ਸ਼ਾਰਦਾ, ਸੀਏ ਐੱਸ ਕੇ ਭੱਲਾ, ਸੁਸ਼ੀਲ ਗਰਗ, ਗਣੇਸ਼ ਦਵੇਸ਼ਵੇਰ, ਨਿਰੇਸ਼ ਸੂਦ, ਰਾਹਤ ਸ਼ਰਮਾ, ਨਰੇਸ਼ ਪਾਲ, ਰਾਕੇਸ਼ ਢੰਡ ਹਾਜ਼ਰ ਸਨ।