ਕੁਲਵਿੰਦਰ ਸਿੰਘ ਰਾਏ, ਖੰਨਾ

ਸਿਵਲ ਹਸਪਤਾਲ ਖੰਨਾ 'ਚ ਵੀਰਵਾਰ ਨੂੰ ਭਾਰੀ ਹੰਗਾਮਾ ਹੋਇਆ। ਹਸਪਤਾਲ ਦੇ ਅੰਦਰ ਪੰਜਾਬ ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਰੱਗ ਇੰਸਪੈਕਟਰ ਡਾ. ਸੰਦੀਪ ਕੌਸ਼ਿਕ ਦੇ ਖਿਲਾਫ਼ ਧਰਨਾ ਲਗਾਇਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਡਰੱਗ ਇੰਸਪੈਕਟਰ 'ਤੇ ਸੰਸਥਾ ਦੇ ਨੁਮਾਇੰਦੇ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ ਗਏ। ਡਰੱਗ ਇੰਸਪੈਕਟਰ ਵੱਲੋਂ ਸਾਰੇ ਦੋਸ਼ ਨਕਾਰੇ ਗਏ ਹਨ।

ਧਰਨਕਾਰੀਆਂ 'ਚ ਸ਼ਾਮਲ ਐਸੋਸੀਏਸ਼ਨ ਦੇ ਆਗੂਆਂ ਡਾ. ਜਸਵਿੰਦਰ ਸਿੰਘ, ਡਾ. ਪਿ੍ਰਤਪਾਲ ਸਿੰਘ, ਡਾ. ਰਜੇਸ਼ ਕੁਮਾਰ, ਡਾਕਟਰ ਹਰਬੰਸ ਸਿੰਘ, ਬਚਿੱਤਰ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਆਦਿ ਨੇ ਦੋਸ਼ ਲਾਇਆ ਕਿ ਦੋਰਾਹਾ ਨੇੜਲੇ ਪਿੰਡ ਅੜੈਚਾਂ 'ਚ ਡਰੱਗ ਇੰਸਪੈਕਟਰ ਜਦੋਂ ਗਿਆ ਤਾਂ ਉਥੇ ਪ੍ਰਰੈਕਟਿਸ ਕਰਦੇ ਹੋਏ ਡਾ. ਰਣਜੀਤ ਸਿੰਘ ਦੀ ਦੁਕਾਨ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡਰੱਗ ਇੰਸਪੈਕਟਰ ਵੱਲੋਂ ਡਾ. ਰਣਜੀਤ ਸਿੰਘ ਨਾਲ ਬਦਸਲੂਕੀ ਕੀਤੀ। ਜਿਸ ਦੇ ਖ਼ਿਲਾਫ਼ ਜੱਥੇਬੰਦੀ ਅੰਦਰ ਭਾਰੀ ਰੋਸ ਪਾਇਆ ਗਿਆ ਤੇ ਉਹ ਧਰਨਾ ਦੇਣ ਲਈ ਮਜਬੂਰ ਹੋਏ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣ ਦੀ ਮੰਗ ਕੀਤੀ। ਇਸ ਮੌਕੇ ਡਾ. ਬਲਵਿੰਦਰ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਰਾਮਦਿਆਲ, ਡਾ. ਜਗਮੋਹਣ ਸਿੰਘ, ਡਾ. ਹਰਬੰਸ ਸਿੰਘ ਬਸਰਾਓ ਚੀਫ ਕੈਸ਼ੀਅਰ ਬਲਾਕ ਪੱਖੋਵਾਲ, ਡਾ. ਮੇਵਾ ਸਿੰਘ ਤੁਗਾਹੇੜੀ, ਡਾ. ਅਮਰੀਕ ਸਿੰਘ ਦਿਓਲ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ, ਡਾ. ਗੁਰਦੇਵ ਸਿੰਘ ਬਲਾਕ ਬੀਜਾ, ਡਾ. ਜਗਮੋਹਨ ਸਿੰਘ, ਡਾ. ਕੁਲਵੰਤ ਸਿੰਘ ਮਦਨੀਪੁਰ, ਡਾ. ਬਲਜਿੰਦਰ ਸਿੰਘ ਬਲਾਕ ਮਲੌਦ ਡਾ. ਸੁਖਵਿੰਦਰ ਸਿੰਘ ਰੌਣੀ ਬਲਾਕ ਪ੍ਰਧਾਨ ਮਲੌਦ, ਡਾ. ਮਨਪ੍ਰਰੀਤ ਸਿੰਘ, ਡਾ. ਵਿਸਾਖਾ ਸਿੰਘ, ਡਾ. ਰਾਜਵੰਤ ਸਿੰਘ, ਡਾ. ਦਿਲਰਾਜ ਸਿੰਘ, ਡਾ. ਮਲਕੀਤ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਮੇਲਾ ਸਿੰਘ ਬੀਜਾ, ਡਾ. ਜਗਤਾਰ ਸਿੰਘ ਸਾਹਨੇਵਾਲ, ਡਾ. ਗੁਰਮੁਖ ਸਿੰਘ ਬਲਾਕ ਪ੍ਰਧਾਨ ਸਾਹਨੇਵਾਲ, ਜਗਤਾਰ ਸਿੰਘ, ਡਾ. ਵਿਜੈ, ਡਾ. ਮਿਠੁਨ ਵਿਸਵਾਸ, ਡਾ. ਮਨਪ੍ਰਰੀਤ ਸਿੰਘ ਚਣਕੋਈਆ, ਡਾ. ਬਲਜੀਤ ਸਿੰਘ ਘਲੋਟੀ ਮੁਹੰਮਦ ਘਲੋਟੀ ਆਦਿ ਹਾਜ਼ਰ ਸਨ।

ਲਾਏ ਗਏ ਦੋਸ਼ ਝੂਠੇ : ਡਰੱਗ ਇੰਸਪੈਕਟਰ

ਡਰੱਗ ਇੰਸਪੈਕਟਰ ਡਾ. ਸੰਦੀਪ ਕੌਸ਼ਿਕ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ। ਕਾਨੂੰਨ ਦੇ ਮੁਤਾਬਕ ਜਾਂਚ ਕੀਤੀ ਗਈ। ਸਾਰੇ ਦੋਸ਼ ਝੂਠੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਰਣਜੀਤ ਸਿੰਘ ਦੇ ਖ਼ਿਲਾਫ਼ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਹੈ।