ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਸ਼ਹਿਰ ’ਚ ਮਾੜੇ ਅਨਸਰਾਂ ਨੂੰ ਖੰਨਾ ਪੁਲਿਸ ਦਾ ਕੋਈ ਖ਼ੌਫ ਨਹੀਂ ਹੈ। ਜਿਸ ਕਰਕੇ ਹੀ ਅਣਪਛਾਤੇ ਚੋਰਾਂ ਵੱਲੋਂ ਐੱਸਐੱਸਪੀ ਦੀ ਰਿਹਾਇਸ਼ ਦੇ ਨਾਲ ਸਥਿਤ ਸੇਵਾ ਕੇਂਦਰ ’ਚ ਬੁੱਧਵਾਰ ਦੀ ਰਾਤ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਦੱਸਣਯੋਗ ਹੈ ਕਿ ਇਹ ਸੇਵਾ ਕੇਂਦਰ ਜਿੱਥੇ ਐੱਸਐੱਸਪੀ ਦੀ ਰਿਹਾਇਸ਼ ਦੇ ਬਿਲਕੁੱਲ ਨਾਲ ਸਥਿਤ ਹੈ, ਉੱਥੇ ਹੀ ਤਹਿਸੀਲ ਕੰਪਲੈਕਸ ਤੇ ਅਦਾਲਤ ਵੀ ਬਿਲਕੁੱਲ ਨਾਲ ਹੈ। ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਚੋਰਾਂ ਨੂੂੰ ਪੁਲਿਸ, ਸਿਵਲ ਪ੍ਰਸਾਸ਼ਨ ਤੇ ਅਦਾਲਤ ਦਾ ਵੀ ਡਰ ਨਹੀਂ ਹੈ।

ਸੇਵਾ ਕੇਂਦਰ ਦੇ ਇੰਚਾਰਜ ਮਨਵੀਰ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਦੀ ਸ਼ਾਮ 5 ਵਜੇਂ ਰੋਜ਼ਾਨਾ ਦੀ ਤਰ੍ਹਾਂ ਸੇਵਾ ਕੇਂਦਰ ਬੰਦ ਕਰਕੇ ਚਲੇ ਗਏ ਸੀ। ਵੀਰਵਾਰ ਦੀ ਸਵੇਰੇ 8.25 ’ਤੇ ਚੌਂਕੀਦਾਰ ਦਾ ਫੋਨ ਆਇਆ ਸੀ ਕਿ ਸੇਵਾ ਕੇਂਦਰ ਦੇ ਤਾਲੇ ਟੁੱਟੇ ਪਏ ਹਨ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆਂ ਤਾਂ ਸੇਵਾ ਕੇਂਦਰ ਦਾ ਮੁੱਖ ਦਰਵਾਜਾ ਟੁੱਟਿਆ ਪਿਆ ਤੇ ਅੰਦਰ ਸਮਾਨ ਖਿਲਰਿਆ ਪਿਆ ਸੀ। ਕਮਰੇ ’ਚੋਂ 4 ਕੰਪਿਊਟਰ ਐੱਲਈਡੀ ਤੇ ਅਧਾਰ ਕਿੱਟਾਂ ਗਾਇਬ ਸਨ, ਇਸ ਦੇ ਨਾਲ ਹੀ ਰਿਕਾਰਡ ਨਾਲ ਛੇੜਛਾੜ ਕੀਤੀ ਹੋਈ ਸੀ। ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਦੀ ਵੀ ਭੰਨਤੋੜ ਕੀਤੀ ਹੋਈ ਸੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਥਾਣਾ ਸਿਟੀ-1 ਦੇ ਮੁਖੀ ਅਕਾਸ਼ ਦੱਤ ਪੁਲਿਸ ਪਾਰਟੀ ਸਮੇਤ ਪੁੱਜੇ। ਜਿੰਨ੍ਹਾਂ ਨੇ ਵਾਰਦਾਤ ਦੀ ਜਾਂਚ ਸ਼ਰੂ ਕਰ ਦਿੱਤੀ,

ਅਕਾਸ਼ ਦੱਤ ਨੇ ਕਿਹਾ ਕਿ ਪੁਲਿਸ ਵੱਲੋਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Rajnish Kaur