ਸਰਵਣ ਸਿੰਘ ਭੰਗਲਾਂ, ਸਮਰਾਲਾ : ਨੇੜਲੇ ਪਿੰਡ ਮਾਣਕੀ ਦੇ ਇਕ ਨੌਜਵਾਨ ਨੇ ਅੱਜ ਤੜਕਸਾਰ ਹੀ ਅਪਣੀ ਮੋਟਰ ਤੇ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਉਰਫ ਗੋਲਡੀ ਪੁੱਤਰ ਭਿੰਦਰ ਸਿੰਘ ਵਾਸੀ ਪਿੰਡ ਮਾਣਕੀ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਕਰਮਜੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਰੋਜ਼ਾਨਾ ਵਾਂਗ ਆਪਣੇ ਖੇਤਾਂ ਵੱਲ ਸੈਰ ਕਰਨ ਲਈ ਗਿਆ ਤੇ ਕਾਫੀ ਦੇਰ ਤੱਕ ਘਰ ਵਾਪਸ ਨਹੀਂ ਪਰਤਿਆ। ਜਦੋ ਉਹ ਉਸਦੀ ਭਾਲ ਕਰਨ ਲਈ ਮੋਟਰ ਤੇ ਗਏ ਤਾਂ ਵੇਖਿਆ ਕਿ ਉਸਨੇ ਆਪਣੇ ਗਲੇ ਵਿਚ ਫਾਹਾ ਲੈਣ ਮਗਰੋਂ ਖੂਹ ਵਿਚ ਲਟਕ ਲੈ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।

Posted By: Susheel Khanna