ਪੱਤਰ ਪੇ੍ਰਰਕ, ਸ੍ਰੀ ਮਾਛੀਵਾੜਾ ਸਾਹਿਬ : ਸ਼ਹਿਰ ਦੇ ਮੁੱਖ ਚੌਕ 'ਚ ਸਵੇਰੇ ਕਰੀਬ ਅੱਠ ਵਜੇ ਵਾਪਰੇ ਟੈਂਕਰ ਤੇ ਐਕਟਿਵਾ ਵਿਚਕਾਰ ਹਾਦਸੇ ਉਪਰੰਤ ਹਰ ਕੋਈ ਇਹ ਹੀ ਸੋਚ ਰਿਹਾ ਸੀ ਕਿ ਐਕਟਿਵਾ ਸਵਾਰ ਅੌਰਤ ਜੋ ਕਿ ਟੈਂਕਰ ਦੇ ਥੱਲੇ ਆ ਗਈ ਸੀ ਉਹ ਸਲਾਮਤ ਹੋਵੇ ਜਾਂ ਉਸ ਦੇ ਘੱਟ ਤੋਂ ਘੱਟ ਸੱਟਾਂ ਲੱਗੀਆਂ ਹੋਣ। ਉਕਤ ਅੌਰਤ ਬੜੀ ਮੁਸ਼ਕਲ ਨਾਲ ਟੈਂਕਰ ਦੇ ਅਗਲੇ ਟਾਇਰਾਂ 'ਚੋਂ ਕੱਢੀ ਗਈ ਜੋੋ ਕਿ ਮਾਮੂਲੀ ਜ਼ਖ਼ਮੀ ਹੋਈ।

ਇਸ ਅਧਿਆਪਕਾ ਨੇ ਬਾਹਰ ਨਿਕਲਦਿਆਂ ਹੀ ਰੱਬ ਦਾ ਸ਼ੁਕਰ ਮਨਾਇਆ ਤੇ ਟੈਂਕਰ ਡਰਾਈਵਰ ਦੀ ਕੋਈ ਗ਼ਲਤੀ ਨਾ ਹੋਣ ਦੀ ਗੱਲ ਕਰਦਿਆਂ ਉਸ ਨੂੰ ਚਲੇ ਜਾਣ ਲਈ ਕਿਹਾ। ਸਮਰਾਲਾ ਤੋਂ ਖ਼ਾਲਸਾ ਚੌਕ ਵੱਲ ਆਉਂਦੇ ਇਕ ਦੁੱਧ ਵਾਲਾ ਟੈਂਕਰ ਚੌਕ 'ਚੋਂ ਕੁਹਾੜਾ ਮਾਰਗ ਵੱਲ ਮੁੜਿਆ ਤਾਂ ਚੌਕ 'ਚ ਖੜ੍ਹੇ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਸਕੂਟਰ ਸਵਾਰ ਅੌਰਤ ਹੇਠਾਂ ਆ ਗਈ ਹੈ। ਸਮਰਾਲੇ ਤੋਂ ਸਕੂੁਟਰ 'ਤੇ ਆ ਰਹੀ ਇਸ ਅੌਰਤ ਨੇ ਜਲਦੀ ਦੇ ਚੱਲਦਿਆਂ ਚੌਕ 'ਚੋਂ ਟੈਂਕਰ ਦੇ ਖੱਬੇ ਪਾਸਿਓਂ ਉਸ ਨੂੰ ਕਰਾਸ ਕਰਨ ਦੀ ਕੋਸ਼ਿਸ ਕੀਤੀ ਪਰ ਟੈਂਕਰ ਡਰਾਈਵਰ ਨੂੰ ਪਤਾ ਵੀ ਨਹੀਂ ਲੱਗਿਆ ਕਿ ਸਕੂਟਰ ਸਵਾਰ ਅੌਰਤ ਟੈਂਕਰ ਹੇਠਾਂ ਆ ਗਈ ਹੈ। ਪਰ ਇੱਥੇ ਆ ਕੇ ਕਿਸੇ ਨੇ ਸੱਚ ਹੀ ਲਿਖਿਆ ਹੈ, ਕਿ ਜਾਕੋ ਰਾਖੇੇ ਸਾਈਆਂ ਮਾਰ ਸਕੇ ਨਾ ਕੋਇ। ਇਸ ਹਾਦਸੇ 'ਚ ਅੌਰਤ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਤੇ ਉਸ ਨੇ ਰੱਬ ਦਾ ਸ਼ੁਕਰ ਕੀਤਾ।