ਅਮਰਜੀਤ ਸਿੰਘ ਧੰਜਲ, ਰਾਏਕੋਟ

ਗੁੁਰਦੁੁਆਰਾ ਟਾਹਲੀਆਣਾ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਸੋਨੇ ਦੀ ਚੈਨੀ ਉਤਾਰ ਰਹੀ ਮਹਿਲਾ ਨੂੰ ਸ਼ਰਧਾਲੂ ਨੇ ਆਪਣੀ ਭੈਣ ਸਮੇਤ ਕਾਬੂ ਕਰ ਲਿਆ। ਇਸ ਦੌਰਾਨ ਫੜੀ ਅੌਰਤ ਵੱਲੋਂ ਮਿੰਟੋ ਮਿੰਟੀ ਸੋਨੇ ਦੀ ਚੈਨ ਗਾਇਬ ਕਰਨ 'ਤੇ ਘਬਰਾਈ ਮਹਿਲਾ ਬੇਹੋਸ਼ ਹੋ ਗਈ ਅਤੇ ਫੜੀ ਮਹਿਲਾ ਭੱਜਣ ਵਿਚ ਕਾਮਯਾਬ ਹੋ ਗਈ। ਮਾਮਲਾ ਰਾਏਕੋਟ ਸਿਟੀ ਪੁਲਿਸ ਕੋਲ ਪੁੱਜਾ ਤਾਂ ਪੁਲਿਸ ਨੇ ਮਹਿਲਾ ਨੂੰ ਕਾਬੂ ਕਰਕੇ ਚੈਨੀ ਬਰਾਮਦ ਕਰ ਲਈ। ਇਸ ਸਬੰਧੀ ਐੱਸਐੱਚਓ ਅਜੈਬ ਸਿੰਘ ਤੇ ਏਐੱਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਸੁੁਖਵਿੰਦਰ ਕੌਰ ਉਰਫ ਬਿੰਦਰੀ ਪਤਨੀ ਜਗਤਾਰ ਸਿੰਘ ਵਾਸੀ ਤੁੁਲੇਵਾਲ ਨੂੰ ਗਿ੍ਫ਼ਤਾਰ ਕਰ ਲਿਆ। ਜਿਸ ਤਹਿਤ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਦੌਰਾਨ ਹੋਰ ਖੁੁਲਾਸੇ ਹੋਣ ਦੀ ਆਸ ਹੈ।