ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਪਿੰਡ ਮੰਡਿਆਣੀ ਤੋਂ ਮੁੱਲਾਂਪੁਰ ਵਾਲੇ ਸੂਏ ਦੇ ਨੇੜਿਓ ਪਿੰਡ ਮੰਡਿਆਣੀ ਅਤੇ ਮੁੱਲਾਂਪੁਰ ਦੇ ਨੌਜਵਾਨਾ ਵੱਲੋਂ ਨਸ਼ਾ ਤਸਕਰਾਂ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਖੇਤਾ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਨਸ਼ਾ ਵੇਚਣ ਲਈ ਆਏ ਸਨ। ਜਿਨਾਂ੍ਹ ਨੂੰ ਪਹਿਲਾਂ ਪਿੰਡ ਮੰਡਿਆਣੀ ਦੀ ਮਹਿਲਾ ਸਰਪੰਚ ਗੁਰਪ੍ਰਰੀਤ ਕੌਰ ਦੇ ਹਵਾਲੇ ਕਰ ਦਿੱਤਾ, ਜਿਨਾਂ੍ਹ ਅੱਗੋਂ ਇਸਦੀ ਇਤਲਾਹ ਦਾਖਾ ਪੁਲਿਸ ਅਧਿਕਾਰੀਆਂ ਨੂੰ ਦੇਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ । ਡੀਐੱਸਪੀ ਦਾਖਾ ਜਸ਼ਨਦੀਪ ਸਿੰਘ ਗਿੱਲ ਨੇ ਪੱਤਰਕਾਰ ਕਾਰਫਰੰਸ ਦੌਰਾਨ ਦੱਸਿਆ ਕਿ ਰਵੀ ਸਿੰਘ ਨਸ਼ਾ ਕਰਨ ਦਾ ਆਦੀ ਹੈ, ਜਿਸਨੇ ਨਸ਼ੇ ਦੀ ਪੂਰਤੀ ਅਤੇ ਪੈਸੇ ਦੇ ਲਾਲਚ ਵਿੱਚ ਕੁਲ ਗਹਿਣਾ ਪਿੰਡ ਪਹੁੰਚ ਕੀਤੀ ਅਤੇ ਉਥੋਂ ਚਿੱਟਾ ਖਰੀਦਿਆ ਜਿਸ ਵਿੱਚੋਂ ਉਸਨੇ ਕੁੱਝ ਕੁ ਚਿੱਟੇ ਦਾ ਟੀਕਾ ਲਗਾਇਆ ਤੇ ਬਾਕੀ ਅੱਗੇ ਵੇਚਣ ਲਈ ਆਪਣੇ ਸਾਥੀ ਬਲਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਅਤੇ ਹਰਮਨ ਸਿੰਘ ਮੁੱਲਾਂਪੁਰ ਨਾਲ ਵੇਚਣ ਲਈ ਗਿਆ ਜਿਨਾਂ੍ਹ ਨੂੰ ਪਿੰਡ ਦੇ ਨੌਜਵਾਨਾਂ ਨੇ ਖੇਤਾਂ ਵਿੱਚ ਚਿੱਟਾ ਵੇਚਦੇ ਮੌਕੇ 'ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਰਵੀ ਸਿੰਘ ਦੇ ਪਰਿਵਾਰ ਦੇ 9 ਮੈਂਬਰਾਂ ਵਿੱਚੋਂ 8 ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ ਅਤੇ ਸਿਰਫ ਰਵੀ ਸਿੰਘ ਹੀ ਪੁਲਿਸ ਦੀ ਪਹੁੰਚ ਤੋਂ ਬਾਹਰ ਸੀ ਜਿਸਨੂੰ ਅੱਜ ਉਸਦੇ ਹੋਰਨਾਂ ਸਾਥੀਆਂ ਸਮੇਤ ਕਾਬੂ ਕਰਰਨ ਉਪਰੰਤ ਸਰਿੰਜ, 5 ਬਿੱਟਾਂ ਚਿੱਟਾ ਅਤੇ ਇੱਕ ਹਜਾਰ ਰੁਪਏ ਦੀ ਨਕਦੀ ਬਰਾਮਦ ਹੋਣ ਤੇ ਐੱਨਡੀਪੀਐੱਸ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।