ਸੰਜੀਵ ਗੁਪਤਾ, ਜਗਰਾਓਂ : ਪਿਛਲੇ ਕਈ ਦਿਨ ਤੋਂ ਮੀਂਹ, ਗੜ੍ਹੇਮਾਰੀ ਅਤੇ ਤੇਜ ਹਨੇਰੀ ਨੇ ਕਣਕ, ਸਰੋਂ ਤੋਂ ਇਲਾਵਾ ਫਲ, ਫੁੱਲਾਂ ਅਤੇ ਹਾਈਬਿ੍ਡ ਬੀਜਾਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਅਜੇ ਵੀ ਮੌਸਮ ਠੀਕ ਨਾ ਹੋਇਆ ਤਾਂ ਇਹ ਸਾਰੀਆਂ ਫਸਲਾਂ ਪੂਰੀ ਤਰਾਂ੍ਹ ਖਤਮ ਹੋ ਜਾਣਗੀਆਂ। ਇਲਾਕੇ ਦੇ ਪਿੰਡ ਸੁਧਾਰ ਵਿਖੇ ਖੇਤੀ ਵਿਭਿੰਨਤਾ 'ਚ ਰਾਸ਼ਟਰੀ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਗਿੱਲ ਫਾਰਮ ਦੇ ਮਾਲਕ ਚਰਨਜੀਤ ਸਿੰਘ ਗਿੱਲ ਜੋ 30 ਏਕੜ ਵਿਚ ਖੇਤੀ ਵਿਭਿੰਨਤਾ ਵਾਲੀਆਂ ਫਸਲਾਂ ਤੋਂ ਇਲਾਵਾ ਫਲ ਅਤੇ ਫੁੱਲਾਂ ਦੀ ਖੇਤੀ ਕਰਦੇ ਹਨ। ਉਨਾਂ੍ਹ ਦਾ ਕਹਿਣਾ ਹੈ ਕਿ ਮੌਸਮ ਦੀ ਫਸਲਾਂ, ਫਲ ਅਤੇ ਫੁੱਲਾਂ 'ਤੇ ਜਬਰਦਸਤ ਮਾਰ ਪਈ ਹੈ। ਤੇਜ ਹਨੇਰੀ ਕਾਰਨ ਗੜ੍ਹੇਮਾਰੀ ਦੇ ਨਾਲ ਤਿੰਨ ਦਿਨ ਤੋਂ ਵਰ ਰਹੇ ਮੀਂਹ ਕਾਰਨ ਉਨਾਂ੍ਹ ਦੇ ਫਾਰਮ ਵਿਚ ਫੁੱਲਾਂ, ਫਲ ਅਤੇ ਸਬਜ਼ੀਆਂ ਦੇ ਹਾਈਬਿ੍ਡ ਬੀਜ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜੇ ਗੱਲ ਕਰੀਏ ਤਾਂ ਇਹ ਨੁਕਸਾਨ 15 ਤੋਂ 20 ਲੱਖ ਦੇ ਕਰੀਬ ਹੈ। ਇਹ ਸਿਰਫ ਲਾਗਤ ਹੈ। ਇਸ ਵਿਚ ਮੁਨਾਫਾ ਜੋੜੀਏ ਤਾਂ ਇਹ ਨੁਕਸਾਨ ਹੋਰ ਕਈ ਗੁਣਾਂ ਵੱਧ ਜਾਵੇਗਾ। ਉਨਾਂ੍ਹ ਕਿਹਾ ਕਿ ਉਨਾਂ੍ਹ ਵੱਲੋਂ 6 ਏਕੜ ਜ਼ਮੀਨ ਵਿਚ ਖਰਬੂਜੇ ਲਗਾਏ ਗਏ ਸਨ ਜੋ ਪੱਕਣ ਲਈ ਤਿਆਰ ਸਨ। ਉਹ ਖਰਬੂਜੇ ਦੀ ਬੇਹਤਰੀਨ ਕੁਆਲਿਟੀ ਬੌਬੀ ਬਰੀਡ ਤਿਆਰ ਕਰਦੇ ਹਨ। ਜਿਸ ਦੇ ਇੱਕ ਏਕੜ 'ਤੇ ਇੱਕ ਲੱਖ ਰੁਪਏ ਦਾ ਖਰਚ ਆ ਜਾਂਦਾ ਹੈ। ਮੌਸਮ ਦੀ ਮਾਰ ਨੇ ਸਿਰਫ ਖਰਬੂਜਿਆਂ ਦੀ ਫਸਲ 'ਤੇ ਲਗਭਗ 7-8 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੇਲਨਡੂਲਾ ਅਤੇ ਨੈਸਟਰਸ਼ੀਅਮ ਫੁੱਲਾਂ ਦੇ ਹਾਈਬਿ੍ਡ ਬੀਜ ਵੀ ਬਣ ਰਹੇ ਸੀ। ਫੁੱਲ ਖਿਲਣ ਲੱਗ ਚੁੱਕੇ ਸਨ। ਮੀਂਹ, ਹਨੇਰੀ ਅਤੇ ਗੜਿ੍ਹਆਂ ਕਾਰਨ ਸਭ ਝੜ ਚੁੱਕੇ ਹਨ। ਮੂਲੀ ਦੀ ਫਸਲ ਦਾ ਬੀਜ ਬਿਲਕੁਲ ਤਿਆਰ ਹੋਣ ਨੇੜੇ ਸੀ ਜੋ ਨੁਕਸਾਨਿਆ ਗਿਆ। ਉਨਾਂ੍ਹ ਕਿਹਾ ਕਿ ਅਜੇ ਵੀ ਮੌਸਮ ਡਾਹਢਾ ਡਰਾ ਰਿਹਾ ਹੈ। ਜੇ ਮੌਸਮ ਇਸੇ ਤਰਾਂ੍ਹ ਖਰਾਬ ਰਿਹਾ ਤਾਂ ਭਾਰੀ ਆਰਥਿਕ ਬੋਝ ਹੇਠ ਆ ਜਾਣਗੇ। ਉਨਾਂ੍ਹ ਵਾਂਗ ਹੀ ਹੋਰਾਂ ਹਜਾਰਾਂ ਕਿਸਾਨਾਂ ਦਾ ਵੀ ਇਹੀ ਹਾਲ ਹੈ। ਸਰਕਾਰ ਨੂੰ ਅੱਗੇ ਹੋ ਕੇ ਖੇਤੀ ਵਿਭਿੰਨਤਾ ਦਾ ਹੋਕਾ ਦੇਣ ਵਾਲੇ ਕਿਸਾਨਾਂ ਦੀ ਵੀ ਬਾਂਹ ਫੜਨੀ ਚਾਹੀਦੀ ਹੈ। ਤੁਰੰਤ ਵਿਸ਼ੇਸ਼ ਗਿਰਦਾਵਰੀ ਲਈ ਟੀਮਾਂ ਸਰਕਾਰ ਨੂੰ ਭੇਜਣੀਆਂ ਚਾਹੀਦੀਆਂ ਹਨ।