ਪੱਤਰ ਪੇ੍ਰਰਕ, ਖੰਨਾ : ਫੁੱਲਕਾਰੀ ਲੇਡੀਜ਼ ਕਲੱਬ ਪਿੰਡ ਰੋਹਣੋਂ ਕਲਾਂ ਵੱਲੋਂ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਤੇ ਉਹਨਾਂ ਦੇ ਮਾਤਾ ਸਰਪੰਚ ਕੁਲਵਿੰਦਰ ਕੌਰ ਨੂੰ ਪਿੰਡ ਦਾ ਰਿਕਾਰਡ ਤੋੜ ਵਿਕਾਸ ਕਰਾਉਣ ਤੇ ਪਿੰਡ ਦੀ ਨੁਹਾਰ ਬਦਲਣ ਲਈ ਸਨਮਾਨ ਕੀਤਾ। ਕਲੱਬ ਦੀਆਂ ਮੈਂਬਰਾਂ ਨੇ ਕਿਹਾ ਕਿ 2017 ਤੋਂ ਪਹਿਲਾਂ ਪਿੰਡ ਦਾ ਇੰਨਾਂ ਬੁਰਾ ਹਾਲ ਸੀ ਕਿ ਥਾਂ-ਥਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਸੀ। ਸੜਕਾਂ ਟੁੱਟੀਆਂ ਪਈਆਂ ਸੀ। ਜਿਵੇਂ ਹੀ ਪਿੰਡ ਦੇ ਲੋਕਾਂ ਨੇ ਸਤਨਾਮ ਸਿੰਘ ਸੋਨੀ 'ਤੇ ਭਰੋਸਾ ਕਰਕੇ ਉਨ੍ਹਾਂ ਦੇ ਮਾਤਾ ਕੁਲਵਿੰਦਰ ਕੌਰ ਨੂੰ ਸਰਪੰਚ ਚੁਣਿਆ ਤਾਂ ਪਿੰਡ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ।

ਇਸ ਮਗਰੋਂ ਸੋਨੀ ਬਲਾਕ ਸੰਮਤੀ ਮੈਂਬਰ ਬਣਨ ਉਪਰੰਤ ਖੰਨਾ ਬਲਾਕ ਦੇ ਚੇਅਰਮੈਨ ਬਣੇ ਤਾਂ ਵਿਕਾਸ ਕੰਮਾਂ ਦੀ ਹਨ੍ਹੇਰੀ ਸ਼ੁਰੂ ਹੋ ਗਈ। ਫਿਰ ਤਾਂ ਰੋਜ਼ਾਨਾ ਹੀ ਪਿੰਡ ਅੰਦਰ ਕੁੱਝ ਨਾ ਕੁੱਝ ਨਵਾਂ ਦੇਖਣ ਨੂੰ ਮਿਲਦਾ ਰਿਹਾ। ਅੱਜ ਪਿੰਡ 'ਚ ਕਰੀਬ ਢਾਈ ਏਕੜ ਥਾਂ ਅੰਦਰ ਸਟੇਡੀਅਮ ਬਣਾਇਆ ਗਿਆ ਹੈ। ਅੌਰਤਾਂ ਲਈ ਵੱਖ ਲੇਡੀਜ਼ ਪਾਰਕ ਬਣਾਇਆ ਗਿਆ, ਜਿੱਥੇ ਵੱਖ-ਵੱਖ ਕਿਸਮ ਦੇ ਸਜਾਵਟੀ ਬੂਟੇ ਲਾਏ ਗਏ ਹਨ। ਅੌਰਤਾਂ ਜੋਕਿ ਪਹਿਲਾਂ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੀਆਂ ਸਨ ਤੇ ਸੈਰ ਕਰਨ ਨੂੰ ਥਾਂ ਵੀ ਨਹੀਂ ਸੀ, ਉਸੇ ਪਿੰਡ ਦੀਆਂ ਅੌਰਤਾਂ ਅੱਜ ਦਿਨ ਰਾਤ ਪਾਰਕ 'ਚ ਸੈਰ ਕਰਦੀਆਂ ਹਨ ਤੇ ਇਕੱਠੇ ਹੋ ਕੇ ਪਿੰਡ ਦੀ ਏਕਤਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਪਿੰਡ ਦੇ ਲੋਕਾਂ ਦੀ ਸੁਰੱਖਿਆ ਖਾਤਰ ਚਾਰੇ ਪਾਸੇ ਵਧੀਆ ਕੁਆਲਟੀ ਦੇ ਕੈਮਰੇ ਲਾਏ ਗਏ। ਪਿੰਡ ਵਾਸੀਆਂ ਨੇ ਕਿਹਾ ਇੰਨਾ ਵਿਕਾਸ ਪਿਛਲੇ 70 ਸਾਲਾਂ ਦੌਰਾਨ ਨਹੀਂ ਹੋਇਆ। ਅੱਜ ਪਿੰਡ ਦੇ ਕੰਮਾਂ ਨੂੰ ਦੇਖਣ ਬਾਹਰੋਂ ਲੋਕ ਆਉਂਦੇ ਹਨ।

ਇਸ ਮੌਕੇ ਕਲੱਬ ਦੇ ਮੈਂਬਰ ਹਰਜੀਤ ਕੌਰ, ਜਸਭਿੰਦਰ ਕੌਰ, ਕਿਰਨਦੀਪ ਕੌਰ, ਰਛਪਾਲ ਕੌਰ, ਜਸਪ੍ਰਰੀਤ ਕੌਰ, ਜਸਮੇਲ ਕੌਰ, ਬਲਜਿੰਦਰ ਕੌਰ, ਜਸਪ੍ਰਰੀਤ ਜੱਸੀ, ਪੰਚ ਜਸਵੀਰ ਸਿੰਘ, ਪੰਚ ਜਸਮੇਲ ਸਿੰਘ, ਪੰਚ ਨਰੇਸ਼ ਕੌਰ, ਪੰਚ ਸੁਰਜੀਤ ਸਿੰਘ, ਨੰਬਰਦਾਰ ਜਗਵੀਰ ਸਿੰਘ, ਡਾਇਰੈਕਟਰ ਕੁਲਦੀਪ ਸਿੰਘ, ਫੋਰਮੈਨ ਕੇਸਰ ਸਿੰਘ, ਮਾਸਟਰ ਸੁਖਦੇਵ ਸਿੰਘ, ਗਿਆਨੀ ਕਰਮ ਸਿੰਘ ਆਦਿ ਹਾਜ਼ਰ ਸਨ।