ਜੀਐੱਸ ਖੱਟੜਾ, ਪਾਇਲ : ਸਥਾਨਕ ਵਾਰਡ-11'ਚ ਅਕਾਲੀ ਦਲ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰਰੀਤ ਸਿੰਘ ਬੀਜਾ ਵੱਲੋਂ ਰੱਖੀ ਮੀਟਿੰਗ 'ਚ ਪਾਇਲ ਸ਼ਹਿਰ ਦੇ ਵੱਡੀ ਗਿਣਤੀ 'ਚ ਨੌਜਵਾਨ ਅਕਾਲੀ ਬਸਪਾ ਗਠਜੋੜ 'ਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਯੂਥ ਆਗੂ ਗੁਰਪ੍ਰਰੀਤ ਸਿੰਘ ਗੋਪੀ ਨੂੰ ਬਸਪਾ ਵੱਲੋਂ ਸਰਕਲ ਪਾਇਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਡਾਕਟਰ ਜਸਪ੍ਰਰੀਤ ਸਿੰਘ ਬੀਜਾ ਤੇ ਬਸਪਾ ਦੇ ਸੂਬਾ ਆਗੂ ਰਾਮ ਸਿੰਘ ਗੋਗੀ ਵੱਲੋਂ ਪਾਰਟੀ 'ਚ ਸ਼ਾਮਲ ਹੋਏ ਨੌਜਵਾਨਾਂ ਨੂੰ ਸਿਰੋਪਾਓ ਦਿੱਤੇ ਗਏ। ਆਗੂਆਂ ਨੇ ਕਿਹਾ ਕਾਂਗਰਸ ਪਾਰਟੀ ਦੇ ਰਾਜ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ ਰਿਹਾ ਹੈ। ਅੱਜ ਹਰ ਵਰਗ ਰੋਸ ਧਰਨਿਆਂ 'ਤੇ ਬੈਠੇ ਹਨ ਪਰ ਚੰਨੀ ਸਰਕਾਰ ਲੋਕਾਂ ਨੂੰ ਅਖਬਾਰੀ ਬਿਆਨਬਾਜ਼ੀ ਨਾਲ ਖੁਸ਼ ਕਰਨ 'ਤੇ ਲੱਗੀ ਹੈ ਪਰ ਹੁਣ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ।