ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਪਿੰਡ ਹਾਂਸ ਕਲਾਂ 'ਚ ਨੌਜਵਾਨ ਦੇ ਪਿਤਾ ਵੱਲੋਂ ਨਹਿਰ 'ਚ ਛਾਲ ਮਾਰ ਦੇਣ 'ਤੇ ਉਨਾਂ੍ਹ ਦੀ ਦੋ ਸਾਥੀਆਂ ਨਾਲ ਭਾਲ ਕਰਦੇ ਮੋਟਰਸਾਈਕਲ ਸਵਾਰਾਂ ਨੂੰ ਕਾਰ ਦੀ ਫੇਟ ਲੱਗਣ ਨਾਲ ਇੱਕ ਦੇ ਬੁੜਕ ਕੇ ਚੱਲਦੀ ਟਰਾਲੀ ਅੱਗੇ ਡਿੱਗਣ ਅਤੇ ਉਸ ਦੀਆਂ ਲੱਤਾਂ ਟਾਇਰਾਂ ਹੇਠਾਂ ਦੱਬੀਆਂ ਰਹਿਣ ਕਾਰਨ ਮੌਤ ਹੋ ਗਈ। ਇਸ ਹਾਦਸੇ ਵਿਚ ਡਿੱਗੇ ਦੂਸਰੇ ਦੋ ਸਾਥੀ ਵੀ ਜਖ਼ਮੀ ਹੋ ਗਏ। ਪ੍ਰਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੰਡ ਹਾਂਸ ਕਲਾਂ ਵਾਸੀ ਗੁਰਬਚਨ ਸਿੰਘ ਉਰਫ ਗੋਰਾ ਦੇ ਪਿਤਾ ਵੱਲੋਂ ਚਾਰ ਦਿਨ ਪਹਿਲਾਂ ਨਹਿਰ ਵਿਚ ਛਲਾਂਗ ਮਾਰ ਦਿੱਤੀ। ਉਹ ਉਸ ਦਿਨ ਹੀ ਪਿੰਡ ਵਾਸੀਆਂ ਹਰਪਾਲ ਸਿੰਘ ਹਾਂਸ ਪੁੱਤਰ ਜਸਵੰਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਕਾਲਾ ਪੁੱਤਰ ਰਜਿੰਦਰ ਸਿੰਘ ਨਾਲ ਭਾਲ ਵਿਚ ਲੱਗੇ ਹੋਏ ਸਨ। ਬੀਤੀ ਰਾਤ ਵੀ ਭਾਲ ਕਰਦਿਆਂ ਜਦੋਂ ਮੋਟਰਸਾਈਕਲ ਵਿਚ ਤੇਲ ਮੁੱਕਣ ਕਿਨਾਰੇ ਸੀ ਤਾਂ ਤਿੰਨੋਂ ਮੋਟਰਸਾਈਕਲ 'ਚ ਤੇਲ ਪਵਾਉਣ ਲਈ ਜਗਰਾਓਂ ਆ ਗਏ। ਜਿਉਂ ਹੀ ਜਗਰਾਓਂ ਰੇਲਵੇ ਪੁਲ 'ਤੇ ਚੜ੍ਹੇ ਤਾਂ ਪਿੱਿਛਓਂ ਆ ਰਹੀ ਇੱਕ ਕਾਰ ਵੱਲੋਂ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਦੇ ਨਾਲ ਹੀ ਮੋਟਰਸਾਈਕਲ ਸਵਾਰ ਤਿੰਨੋਂ ਡਿੱਗ ਪਏ ਅਤੇ ਇਨਾਂ੍ਹ ਵਿਚੋਂ ਹਰਪਾਲ ਸਿੰਘ ਹਾਂਸ ਉਛਲ ਕੇ ਪੁਲ਼ ਤੇ ਜਾ ਰਹੀ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਦੇ ਟਰੈਕਟਰ ਹੇਠਾਂ ਆ ਗਿਆ। ਇਹ ਟਰੈਕਟਰ ਉਸ ਦੀ ਲੱਤਾਂ ਤੇ ਚੜ੍ਹ ਗਿਆ । ਮੌਕੇ 'ਤੇ ਪੁੱਜੀ ਪੁਲਿਸ ਨੇ ਜੱਦੋਜਹਿਦ ਕਰਦਿਆਂ ਹਰਪਾਲ ਅਤੇ ਬਾਕੀ ਦੋ ਸਾਥੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ, ਜਿਥੇ ਹਰਪਾਲ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਟਰੈਕਟਰ ਛੱਡ ਕੇ ਫਰਾਰ ਹੋ ਗਿਆ।

====<

-ਮੱਦਦ ਦੀ ਥਾਂ ਵੀਡੀਓ ਬਨਾਉਂਦੇ ਰਹੇ ਲੋਕ

ਜਗਰਾਓਂ ਰੇਲਵੇ ਪੁਲ਼ 'ਤੇ ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ਵਿਚ ਇਨਸਾਨੀਅਤ ਸ਼ਰਮਸਾਰ ਹੋਈ। ਹਾਦਸੇ 'ਚ ਟਰੈਕਟਰ ਦੇ ਟਾਇਰਾਂ ਹੇਠ ਦੱਬਿਆ ਹਰਪਾਲ ਸਿੰਘ ਹਾਂਸ ਦਰਦ ਨਾਲ ਤੜਫ਼ ਰਿਹਾ ਸੀ, ਉਥੇ ਲੋਕਾਂ ਦਾ ਇਕੱਠ ਉਸ ਨੂੰ ਸੁਰੱਖਿਅਤ ਕੱਢਣ ਲਈ ਕੁਝ ਕਰਨ ਦੀ ਥਾਂ ਆਪਣੇ ਮੋਬਾਈਲਾਂ ਨਾਲ ਫੋਟੋਆਂ ਤੇ ਵੀਡੀਓ ਬਨਾਉਂਦਾ ਰਿਹਾ।