Punjab news ਸੰਜੀਵ ਗੁਪਤਾ/ ਜਗਰਾਉਂ : ਮੋਗਾ ਤੋਂ ਲੁਧਿਆਣਾ ਪੱਠਿਆਂ ਦੀ ਟਰਾਲੀ ਲੈ ਕੇ ਜਾ ਰਹੇ ਟਰੈਕਟਰ ਚਾਲਕ ਦਾ ਜਗਰਾਉਂ ਟਰੈਕਟਰ ਪੈਂਚਰ ਹੋਣ 'ਤੇ ਦੇਰ ਰਾਤ ਲੁਟੇਰਿਆਂ ਨੇ ਗੋਲ਼ੀ ਮਾਰ ਕੇ ਲੁੱਟ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਚਿੜਿਕ ਰੋਡ ਵਾਸੀ ਚਮਕੌਰ ਸਿੰਘ ਪੁੱਤਰ ਮੱਖਣ ਸਿੰਘ ਪੱਠਿਆਂ ਦੀ ਟਰਾਲੀ ਲੈ ਕੇ ਲੁਧਿਆਣਾ ਜਾ ਰਿਹਾ ਸੀ। ਜਗਰਾਓਂ ਗੁਰਦੁਆਰਾ ਨਾਨਕਸਰ ਕਲੇਰਾਂ ਕੋਲ ਉਸ ਦਾ ਟਰੈਕਟਰ ਪੈਂਚਰ ਹੋ ਗਿਆ। ਸਵੇਰ ਹੋਣ ਦਾ ਇੰਤਜ਼ਾਰ ਕਰ ਰਹੇ ਚਮਕੌਰ ਦੀ ਟਰਾਲੀ ਕੋਲ ਦੇਰ ਰਾਤ ਕਰੀਬ ਸਾਢੇ ਬਾਰਾਂ ਵਜੇ ਦੋ ਮੋਟਰਸਾਈਕਲ ਸਵਾਰ ਆਏ ਤੇ ਉਨ੍ਹਾਂ ਟਰੈਕਟਰ ਦੇ ਨੁਕਸ ਬਾਰੇ ਪੁੱਛ ਕੇ ਉਸ ਨੂੰ ਹੇਠਾਂ ਉਤਾਰ ਲਿਆ। ਹੇਠਾਂ ਉਤਾਰ ਦੇ ਹੀ ਰਿਵਾਲਵਰ ਦੀ ਨੋਕ 'ਤੇ ਉਸ ਦੀ ਜੇਬ 'ਚੋਂ ਪੰਜ ਸੌ ਰੁਪਏ ਕੱਢ ਲਏ ਤੇ ਹੋਰ ਸਾਮਾਨ ਕੱਢਣ ਦੀ ਧਮਕੀ ਦੇਣ ਲੱਗੇ ਲੁਟੇਰਿਆਂ ਵੱਲੋਂ ਧੌਂਸ ਦੇਣ 'ਤੇ ਆਪਣੀ ਹਿਫ਼ਾਜ਼ਤ ਲਈ ਟਰੈਕਟਰ 'ਚ ਰੱਖੀ ਰਾਡ ਕੱਢਣ ਲੱਗਾ ਚਮਕੌਰ ਤਾਂ ਲੁਟੇਰੇ ਗੋਲੀ ਮਾਰ ਕੇ ਫ਼ਰਾਰ ਹੋ ਗਏ। ਗੋਲੀ ਉਸ ਦੀ ਪਿੱਠ 'ਚ ਲੱਗੀ ਖ਼ੂਨ ਨਾਲ ਲੱਥਪੱਥ ਚਮਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੈਲੀਫੋਨ 'ਤੇ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਹਿਲਾਂ ਜਗਰਾਉਂ ਤੇ ਫਿਰ ਲੁਧਿਆਣਾ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Sarabjeet Kaur