ਸੁਖਵਿੰਦਰ ਸਿੰਘ ਸਲੌਦੀ, ਖੰਨਾ : ਰਘਵੀਰ ਸਿੰਘ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਖੇਡ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਪਾਵਰ ਲਿਫਟਿੰਗ ਸੈਂਟਰ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਲੋਹਾ ਮਨਵਾਉਂਦੇ ਹੋਏ ਜ਼ਿਲ੍ਹਾ ਪੱਧਰੀ 'ਖੇਡਾਂ ਵਤਨ ਪੰਜਾਬ ਦੀਆਂ' 'ਚ ਅੱਠ ਸੋਨ ਤਗਮੇ, ਅੱਠ ਚਾਂਦੀ ਦੇ ਤਮਗੇ ਤੇ ਚਾਰ ਕਾਂਸੇ ਦੇ ਤਮਗੇ ਪ੍ਰਰਾਪਤ ਕੀਤੇ ਹਨ।

ਇਨ੍ਹਾਂ ਖਿਡਾਰੀਆਂ ਲਈ ਪਾਵਰ ਲਿਫਟਿੰਗ ਸੈਂਟਰ ਖੰਨਾ ਵਿਖੇ ਸਨਮਾਨ ਸਮਾਗਮ ਕੋਚ ਸੰਜੀਵ ਸ਼ਰਮਾ ਤੇ ਨਛੱਤਰ ਸਿੰਘ ਮੱਲ ਵੱਲੋਂ ਕੀਤਾ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਜਨਰਲ ਸਕੱਤਰ ਪਾਵਰ ਲਿਫਟਿੰਗ ਹਰਵਿਨੈ ਭਾਰਦਵਾਜ ਤੇ ਹੈੱਡਮਾਸਟਰ ਬਲਵਿੰਦਰ ਸਿੰਘ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵੱਲੋਂ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਹੈੱਡਮਾਸਟਰ ਬਲਵਿੰਦਰ ਸਿੰਘ ਨੇ ਕੋਚ ਸੰਜੀਵ ਸ਼ਰਮਾ, ਨਛੱਤਰ ਸਿੰਘ ਮੱਲ ਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਪ੍ਰਰਾਪਤੀ ਲਈ ਮੁਬਾਰਕਬਾਦ ਦਿੱਤੀ।

ਪਾਵਰ ਲਿਫਟਰ ਆਕਾਸ਼, ਪਰਮਵੀਰ ਸਿੰਘ, ਸੁਜਲ ਮਹਿਤਾ, ਸੰਜੇ ਸ਼ਾਹੀ, ਜਸਪ੍ਰਰੀਤ ਕੌਰ, ਗੁਰਇਨਾਇਤ ਸਿੰਘ, ਕਰਨ, ਸ਼ਿਵਮ ਨੇ ਆਪਣੇ ਆਪਣੇ ਭਾਰ ਵਰਗ 'ਚ ਸੋਨ ਸੋਨ ਤਗਮਾ ਪ੍ਰਰਾਪਤ ਕੀਤਾ। ਪਾਵਰ ਲਿਫਟਰ ਸੱਤ ਸਿਮਰਨ, ਭੁਵਨ ਬੱਗਨ, ਅੰਮਿ੍ਤ, ਹਰਮਨਜੋਤ, ਦਵਿੰਦਰ ਕੁਮਾਰ, ਖੁਸ਼ਪ੍ਰਰੀਤ ਕੌਰ, ਗੁਰਅਮਿ੍ਤ ਸਿੰਘ ਨੇ ਚਾਂਦੀ ਤਗਮਾ ਪ੍ਰਰਾਪਤ ਕੀਤਾ ਹੈ। ਪਾਵਰ ਲਿਫਟਰ ਰਾਜੂ, ਸ਼ਿਵਮ, ਪਰਣਵ ਤੇ ਕਾਮਿਲ ਅਨਵਰ ਨੇ ਕਾਂਸੇ ਦਾ ਤਮਗਾ ਪ੍ਰਰਾਪਤ ਕੀਤਾ ਹੈ।