ਪਹਿਲਵਾਨ ਰਮਨ ਮਲਕਪੁਰ ਰਿਹਾ ਜੇਤੂ

ਸਵਰਨ ਗੌਂਸਪੁਰੀ, ਹੰਬੜਾਂ : ਲੁਧਿਆਣਾ-ਸਿੱਧਵਾ ਬੇਟ ਰੋਡ 'ਤੇ ਪਿੰਡ ਮਲਕਪੁਰ-ਬੀਰਮੀ ਵਿਚਕਾਰ ਬਾਬਾ ਲੱਖ ਦਾਤਾ ਦੇ ਅਸਥਾਨ'ਤੇ ਗਿਆਨ ਪਹਿਲਵਾਨ ਵੱਲੋਂ ਸਰਪੰਚ ਬਲਜਿੰਦਰ ਸਿੰਘ ਗਰੇਵਾਲ ਦੇ ਸਹਿਯੋਗ ਨਾਲ 6ਵਾਂ ਿਛੰਝ ਮੇਲਾ ਕਰਵਾਇਆ। ਇਸ ਮੇਲੇ 'ਚ 5 ਦਰਜਨ ਤੋਂ ਵਧੇਰੇ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਮੇਲੇ ਵਿਚ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਬੇਟੇ ਹਰਕਰਨਦੀਪ ਸਿੰਘ ਵੈਦ ਕੌਂਸਲਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਿਛੰਝ ਮੇਲੇ ਵਿਚ ਪਹਿਲਵਾਨ ਚੰਗਿਆੜਾ ਫਗਵਾੜਾ ਤੇ ਟਿੰਕੂ ਜਲੰਧਰ ਦੀ ਸਪੈਸ਼ਲ ਕੁਸ਼ਤੀ ਕਰਵਾਈ ਗਈ। ਕੁਸ਼ਤੀ ਦੀ ਝੰਡੀ ਪਹਿਲਵਾਨ ਰਮਨ ਮਲਕਪੁਰ ਨੇ ਜਿੱਤੀ, ਜਿਸ ਨੂੰ ਪ੍ਰਧਾਨ ਬਲਜਿੰਦਰ ਸਿੰਘ ਮਲਕਪੁਰ ਨੇ ਗਿਆਰਾਂ ਹਜ਼ਾਰ ਦਾ ਨਕਦ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਕਰਨਦੀਪ ਸਿੰਘ ਵੈਦ, ਸਰਪੰਚ ਮਲਕਪੁਰ ਨੇ ਆਖਿਆਂ ਕਿ ਿਛੰਝ ਮੇਲੇ ਕਰਵਾਉਣ ਦਾ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਬਚਾਉਣਾ ਹੈ। ਮੇਲੇ ਵਿਚ ਲੋਕ ਗਾਇਕ ਗੁਰਦਾਸ਼ ਕੈੜਾ ਨੇ ਲੋਕ ਤੱਥਾਂ ਰਾਂਹੀ ਹਾਜ਼ਰੀ ਭਰੀ ਜਦੋਂ ਕਿ ਲੱਖੀ ਢੱਟ ਨੇ ਸ਼ੇਅਰੋ-ਸ਼ਾਇਰੀ ਨਾਲ ਸਭ ਦਾ ਦਿਲ ਜਿੱਤਿਆ। ਇਸ ਮੌਕੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਜਗਜੀਤ ਸਿੰਘ ਬਿੱਟੂ ਮਲਕਪੁਰ, ਬਿੱਕਰ ਸਿੰਘ, ਗੋਪੀ, ਰਣਜੀਤ, ਗੱਗੂ ਫਗਵਾੜਾ, ਰਜਤ, ਕਾਕਾ, ਰਾਜੇਸ, ਗੋਪੀ ਲੀਲਾ, ਸੋਨੀ ਧਨੇਸ਼ਾ ਤੇ ਸਰੀਂਫ ਸ਼ੰਕਰ ਆਦਿ ਹਾਜ਼ਰ ਸਨ।