ਸਤੀਸ਼ ਗੁਪਤਾ, ਚੌਂਕੀਮਾਨ : ਖ਼ਾਲਸਾ ਕਾਲਜ ਫ਼ਾਰ ਵਿਮੈੱਨ ਸਿੱਧਵਾਂ ਖੁਰਦ ਦਾ ਬੀਏ, ਬੀਐੱਡ ਤੇ ਬੀਐੱਸਸੀ, ਬੀਐੱਡ ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ।

ਇਸ ਮੌਕੇ ਕਾਲਜ ਦੇ ਪਿੰ੍ਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਦੱਸਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋ ਐਲਾਨੇ ਬੀਏ, ਬੀਐੱਡ ਭਾਗ ਦੂਜਾ (ਸਮੈਸਟਰ ਤੀਜਾ) ਦੇ ਨਤੀਜਿਆਂ 'ਚ ਵਿਦਿਆਰਥਣ ਅਰਸ਼ਦੀਪ ਕੌਰ ਨੇ ਕਾਲਜ 'ਚੋਂ ਪਹਿਲਾ, ਦਮਨਪ੍ਰਰੀਤ ਕੌਰ ਨੇ ਦੂਜਾ ਤੇ ਸੁਖਮਨਪ੍ਰਰੀਤ ਕੌਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਬੀਐੱਸਸੀ, ਬੀਐੱਡ ਭਾਗ ਦੂਜਾ (ਸਮੈਸਟਰ ਤੀਜਾ) ਦੇ ਨਤੀਜਿਆਂ 'ਚ ਵਿਦਿਆਰਥਣ ਲਬੀਬਾ ਫਾਤਿਮਾ, ਪ੍ਰਭਜੋਤ ਕੌਰ ਤੇ ਹਰਪ੍ਰਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ। ਪਿੰ੍ਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਵਿਦਿਆਰਥਣਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।