ਸਟਾਫ ਰਿਪੋਰਟਰ, ਖੰਨਾ : ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬਾਰਵੀਂ ਜਮਾਤ ਸਮੈਸਟਰ ਪਹਿਲਾ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਿੰ੍ਸੀਪਲ ਅੰਜੁਮ ਅਬਰੋਲ ਨੇ ਦੱਸਿਆ ਅਨਮੋਲ ਕੌਰ ਨੇ 90 ਫ਼ੀਸਦੀ ਅੰਕਾਂ ਨਾਲ ਪਹਿਲਾ, ਸਿਮਰਨ ਮਾਵੀ ਨੇ 88.5 ਫ਼ੀਸਦੀ ਅੰਕਾਂ ਨਾਲ ਦੂਜਾ, ਹਰਕੀਰਤ ਸਿੰਘ ਨੇ 88 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਰਾਪਤ ਕੀਤਾ।

ਇਸੇ ਤਰ੍ਹਾਂ 15 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਲਏ ਹਨ। ਸਨੇਹਾ, ਜੈਸਮੀਨ, ਅਮਨਜੋਤ ਕੌਰ, ਖੁਸ਼ੀ, ਨੀਲਮ, ਜਸ਼ਨਪ੍ਰਰੀਤ ਕੌਰ, ਪੁਨੀਤ ਸ਼ੋਰੀ, ਅਨਮੋਲ ਪੁਰੀ, ਜਸ਼ਨ, ਲਵਪ੍ਰਰੀਤ ਤੇ ਦਮਨ ਨੇ ਵੀ ਵਧੀਆ ਅੰਕ ਹਾਸਲ ਕੀਤੇ। ਪਿੰ੍. ਅੰਜੁਮ ਅਬਰੋਲ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੌਰਭ ਅਬਰੋਲ, ਸੰਤੋਸ਼ ਕੁਮਾਰੀ, ਗੌਰਵ ਅਬਰੋਲ, ਅੰਜੂ ਬਾਲਾ, ਸਰਬਜੀਤ ਕੌਰ, ਅਰਸ਼ਦੀਪ ਕੌਰ, ਗੁਰਪ੍ਰਰੀਤ ਕੌਰ, ਰਜਨੀ ਬਾਲਾ ਆਦਿ ਹਾਜ਼ਰ ਸਨ।