ਸੁਖਦੇਵ ਗਰਗ, ਜਗਰਾਓਂ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਜਗਰਾਓਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪਿੰ੍ਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਸਾਇੰਸ ਗਰੁੱਪ 'ਚ 29 ਵਿਦਿਆਰਥੀਆਂ, ਕਾਮਰਸ ਗਰੁੱਪ 'ਚ 37 ਵਿਦਿਆਰਥੀਆਂ, ਵੋਕੇਸ਼ਨਲ ਗਰੁੱਪ 'ਚ 30 ਵਿਦਿਆਰਥੀਆਂ ਤੇ ਆਰਟਸ ਗਰੁੱਪ 'ਚ 95 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰਰੀਖਿਆ ਵਧੀਆ ਨੰਬਰ ਲੈ ਕੇ ਪਾਸ ਕੀਤੀ।

ਉਨ੍ਹਾਂ ਦੱਸਿਆ ਸਾਇੰਸ ਗਰੁੱਪ 'ਚ ਭਵਨਿੰਦਰ ਸਿੰਘ ਨੇ ਪਹਿਲਾ, ਸੁਖਪ੍ਰਰੀਤ ਸਿੰਘ ਦੂਜਾ ਤੇ ਯੁਵਰਾਜ ਸਿੰਘ ਨੇ ਤੀਜਾ ਸਥਾਨ, ਕਾਮਰਸ ਗਰੁੱਪ 'ਚ ਵਿਸ਼ਵਪ੍ਰਰੀਤ ਸਿੰਘ ਨੇ ਪਹਿਲਾ, ਹਰਜੀਤ ਸਿੰਘ ਨੇ ਦੂਜਾ ਤੇ ਸੁਰਿੰਦਰ ਸਿੰਘ ਨੇ ਤੀਜਾ ਸਥਾਨ, ਵੋਕੇਸ਼ਨਲ ਗਰੁੱਪ 'ਚ ਸਿਮਰਨਜੀਤ ਸਿੰਘ ਨੇ ਪਹਿਲਾ, ਮਨਕੀਰਤ ਸਿੰਘ ਨੇ ਦੂਜਾ ਤੇ ਹਰਦੀਪ ਸਿੰਘ ਤੀਜਾ ਸਥਾਨ ਅਤੇ ਆਰਟਸ ਗਰੁੱਪ 'ਚ ਪ੍ਰਭਪ੍ਰਰੀਤ ਨੇ ਪਹਿਲਾ, ਅੰਮਿ੍ਤਪਾਲ ਸਿੰਘ ਨੇ ਦੂਜਾ ਤੇ ਅਭੀਜੀਤ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਉਨਾਂ੍ਹ ਦੱਸਿਆ ਕਿ ਸਟਾਫ਼ ਦੀ ਮਿਹਨਤ ਸਦਕਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।