ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਆੜ੍ਹ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ।

ਪਿੰ੍ਸੀਪਲ ਰਵਿੰਦਰ ਕੌਰ ਨੇ ਦੱਸਿਆ ਆਰਟਸ ਗਰੁੱਪ ਦੇ 112, ਸਾਇੰਸ ਗਰੁੱਪ ਦੇ 33 ਤੇ ਵੋਕੇਸ਼ਨਲ ਗਰੁੱਪ ਦੇ 30 ਵਿਦਿਆਰਥੀ ਅਪੀਅਰ ਹੋਏ ਸਨ ਤੇ ਲਗਪਗ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਚ ਹੀ ਪਾਸ ਹੋਏ ਹਨ, ਜਿਨ੍ਹਾਂ 'ਚ ਸਾਇੰਸ ਗਰੁੱਪ 'ਚ ਪ੍ਰਭਦੀਪ ਕੌਰ ਪੁੱਤਰੀ ਲਖਵੀਰ ਸਿੰਘ ਨੇ 96.4 ਫ਼ੀਸਦੀ, ਨਵਦੀਪ ਸਿੰਘ ਪੁੱਤਰ ਹਰਪ੍ਰਰੀਤ ਸਿੰਘ ਨੇ 94.8 ਫ਼ੀਸਦੀ ਤੇ ਨਿਖਿਲ ਕੌਸ਼ਿਕ ਪੁੱਤਰ ਸੁਰੇਸ਼ ਕੁਮਾਰ ਮਲੌਦ ਨੇ 93.2 ਫੀਸਦੀ, ਵੋਕੇਸ਼ਨਲ ਗਰੁੱਪ 'ਚ ਤਰਨਪ੍ਰਰੀਤ ਸਿੰਘ ਪੁੱਤਰ ਸ਼ਰਨਜੀਤ ਸਿੰਘ ਨੇ 93.4 ਫੀਸਦੀ, ਹਰਜੋਤ ਸਿੰਘ ਪੁੱਤਰ ਸਤਵੰਤ ਸਿੰਘ ਨੇ 93.20 ਫੀਸਦੀ ਤੇ ਅਨੁਪਾ ਕੁਮਾਰੀ ਪੁੱਤਰ ਰੰਨਜੇ ਪਾਸਵਾਨ ਨੇ 90.6 ਫੀਸਦੀ ਤੇ ਆਰਟਸ ਗਰੁੱਪ 'ਚ ਨਰਦੀਪ ਕੌਰ ਪੁੱਤਰੀ ਰਘਵੀਰ ਸਿੰਘ ਨੇ 92.20 ਫੀਸਦੀ, ਜਸਮੀਨ ਕੌਰ ਪੁੱਤਰੀ ਸੁਖਜੀਤ ਸਿੰਘ ਨੇ 92 ਫੀਸਦੀ ਤੇ ਸਿਮਰਜੀਤ ਕੌਰ ਪੁੱਤਰੀ ਰਣਧੀਰ ਸਿੰਘ ਨੇ 91.20 ਫੀਸਦੀ ਅੰਕਾਂ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ। ਪਿੰ੍ਸੀਪਲ ਰਵਿੰਦਰ ਕੌਰ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਮਿਹਨਤੀ ਸਟਾਫ ਦੀ ਸ਼ਲਾਘਾ ਕੀਤੀ।