ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਰਾਹੋਂ ਰੋਡ 'ਤੇ ਸਥਿਤ ਪਿੰਡ ਲੱਖੋਵਾਲ ਕਲਾਂ ਤੇ ਲੱਖੋਵਾਲ ਖੁਰਦ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 35ਵਾਂ ਸਾਲਾਨਾ ਕੁਸ਼ਤੀ ਦੰਗਲ 19 ਅਗਸਤ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਪ੍ਰਬੰਧਕ ਕਮੇਟੀ ਵਲੋਂ ਐਵੀਓਰ ਕਾਨਵੈਂਟ ਸਕੂਲ ਵਿਖੇ ਕੁਸ਼ਤੀ ਦੰਗਲ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਸਰਪ੍ਰਸਤ ਮੋਹਣ ਸਿੰਘ ਝੱਜ, ਅਮਰਜੀਤ ਸਿੰਘ ਤਨੇਜਾ, ਇੰਸਪੈਕਟਰ ਸੁਰਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਚਰਨਜੀਤ ਸਿੰਘ ਝੱਜ, ਪ੍ਰਧਾਨ ਅਮਨਦੀਪ ਸਿੰਘ ਤਨੇਜਾ, ਮੀਤ ਪ੍ਰਧਾਨ ਜਗਦੀਪ ਸਿੰਘ ਝੱਜ, ਖਜਾਨਚੀ ਗਿਆਨ ਸਿੰਘ, ਸਕੱਤਰ ਗੁਰਜੀਤ ਸਿੰਘ ਮਾਣਕੀ, ਕੁਲਵੀਰ ਸਿੰਘ ਓਟਾਲ ਤੇ ਦਵਿੰਦਰ ਸਿੰਘ ਢੀਂਡਸਾ ਆਦਿ ਨੇ ਦੱਸਿਆ 19 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਬਾਅਦ ਦੁਪਹਿਰ ਕੁਸ਼ਤੀ ਦੇ ਅਖਾੜੇ 'ਚ ਝੰਡੀ ਦੀ ਪਹਿਲੀ ਕੁਸ਼ਤੀ ਵੱਡਾ ਜੱਸਾ ਬਾਹੜੋਵਾਲ ਤੇ ਸੁਖਮਨ ਅਜਨਾਰਾ, ਦੂਸਰੀ ਕੁਸ਼ਤੀ ਜੱਗਾ ਆਲਮਗੀਰ ਤੇ ਵਿਵੇਕ ਫਲਾਹੀ ਤੇ ਤੀਸਰੀ ਕੁਸ਼ਤੀ ਬਲਜਿੰਦਰ ਬੁੱਲੇਵਾਲ ਤੇ ਅਲੀ ਸੰਘੇੜਾ ਵਿਚਕਾਰ ਹੋਵੇਗੀ।

ਜੇਤੂ ਭਲਵਾਨਾਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਤੇਜਿੰਦਰਪਾਲ ਸਿੰਘ, ਪਿੰ੍ਸੀਪਲ ਗੁਰਿੰਦਰਪਾਲ ਸਿੰਘ ਤੇ ਹਰਿੰਦਰਪਾਲ ਸਿੰਘ ਰਹੀਮਾਬਾਦ ਵੀ ਮੌਜੂਦ ਸਨ।