ਸੁਖਵਿੰਦਰ ਸਿੰਘ ਸਲੌਦੀ, ਖੰਨਾ : ਪੁਲਿਸ ਜ਼ਿਲ੍ਹਾ ਖੰਨਾ ਦੀਆਂ ਸੜਕਾਂ ਦੇ ਕਿਨਾਰੇ ਟ੍ਰੈਫਿਕ ਨਿਯਮਾਂ ਸਬੰਧੀ ਸੂਚਨਾ ਬੋਰਡ, 'ਅੱਗੇ ਕੂਹਣੀ ਮੋੜ ਹੈ, ਸਕੂਲ, ਕਾਲਜ ਅੱਗੇ, ਵਾਹਨ ਚਲਾਉਣ ਦੀ ਰਫ਼ਤਾਰ ਦਰਸਾਉਂਦੇ ਸਾਈਨ ਬੋਰਡ ਦਰੱਖਤਾਂ ਦੀਆਂ ਟਾਹਣੀਆਂ ਵਧਣ ਕਾਰਨ ਨਜ਼ਰ ਨਹੀਂ ਆ ਰਹੇ ਸਨ। ਖੰਨਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਡੀਐੱਸਪੀ ਕਰਨੈਲ ਸਿੰਘ ਵੱਲੋਂ ਹਾਦਸਿਆਂ ਤੋਂ ਬਚਾਅ ਲਈ ਇਹ ਦਰੱਖਤਾਂ ਦੀਆਂ ਟਾਹਣੀਆਂ ਨੂੰ ਛਾਂਗਿਆ ਗਿਆ। ਕਰਨੈਲ ਸਿੰਘ ਦੇ ਨਾਲ ਟ੍ਰੈਫਿਕ ਪੁਲਿਸ ਸਮਰਾਲਾ ਦੇ ਇੰਚਾਰਜ ਤਜਿੰਦਰ ਸਿੰਘ, ਰਣਬੀਰ ਸਿੰਘ, ਬਲਦੇਵ ਸਿੰਘ, ਗੁਰਜੀਤ ਸਿੰਘ, ਸਮਰਾਲਾ ਰੋਡ 'ਤੇ ਪੈਂਦੇ ਪਿੰਡਾਂ ਦੇ ਮੋੜਾਂ ਕੋਲੋ ਮਜ਼ਦੂਰਾਂ ਕੋਲੋ ਦਰੱਖਤਾਂ ਦੀਆਂ ਟਾਹਣੀਆਂ ਕਟਵਾਈਆ।

ਇਸ ਸਮੇਂ ਕਰਨੈਲ ਸਿੰਘ ਨੇ ਦੱਸਿਆ ਖੰਨਾ ਦੇ ਐੱਸਐੱਸਪੀ ਦਯਾਆ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੁੱਖ ਮਾਰਗਾਂ ਤੇ ਿਲੰਕ ਸੜਕਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਕਰਨੈਲ ਸਿੰਘ ਨੇ ਕਿਹਾ ਅਜਿਹਾ ਇਸ ਕਰਕੇ ਕੀਤਾ ਗਿਆ ਤਾਂ ਜੋ ਬੋਰਡ ਦੂਰੋਂ ਹੀ ਵਾਹਨ ਚਾਲਕਾਂ ਨੂੰ ਸਾਫ਼ ਨਜ਼ਰ ਆਉਣ ਤੇ ਹਾਦਸਿਆਂ ਤੋਂ ਬਚਾਅ ਹੋ ਸਕੇ।