ਕੁਲਵਿੰਦਰ ਸਿੰਘ ਰਾਏ, ਖੰਨਾ

ਭਾਜਪਾ ਨੇ ਸ਼੍ਰੀ ਰਾਮ ਜਨਮ ਭੂਮੀ ਦਾ ਨੀਂਹ ਪੱਥਰ ਦਿਹਾੜਾ ਬੁੱਧਵਾਰ ਨੂੰ ਧੂਮਧਾਮ ਨਾਲ ਮਨਾਉਣ ਦਾ ਐਲਾਨ ਕੀਤਾ ਹੈ। ਭਾਜਪਾ ਮੰਡਲ ਪ੍ਰਧਾਨ ਅਨੂਪ ਸ਼ਰਮਾ ਦੀ ਅਗਵਾਈ 'ਚ ਹੋਈ ਬੈਠਕ 'ਚ ਭਾਜਪਾ ਆਗੂਆਂ ਨੇ ਰਾਮ ਭਗਤਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਫੈਲਣ ਕਾਰਨ ਭੀੜ 'ਕੱਠੀ ਕਰਨ ਤੋਂ ਬਚੋ। ਆਪਣੇ ਘਰ 'ਚ ਹੀ ਰਹਿ ਕੇ ਭਗਵਾਨ ਸ਼੍ਰੀਰਾਮ ਨੂੰ ਯਾਦ ਕਰੋ ਤੇ ਿਘਓ ਦੇ ਪੰਜ ਦੀਵੇ ਜਗਾਓ।

ਭਾਜਪਾ ਆਗੂਆਂ ਨੇ ਕਿਹਾ ਕਿ ਭਗਵਾਨ ਸ਼੍ਰੀਰਾਮ ਚੰਦਰ ਦੇ ਜਨਮ ਸਥਾਨ ਮੰਦਰ ਉਸਾਰੀ ਲਈ ਰਾਮ ਭਗਤਾਂ ਨੇ ਲੰਬੀ ਲੜਾਈ ਲੜੀ ਹੈ। ਇਸ ਕਾਰਨ ਇਸ ਨੂੰ ਇਤਿਹਾਸਿਕ ਦਿਨ ਕਿਹਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਤੇ ਵਪਾਰਕ ਇਮਾਰਤਾਂ ਨੂੰ ਸਜਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਭਾਜਪਾ ਪ੍ਰਦੇਸ਼ ਕਾਰਜਕਾਰੀ ਮੈਂਬਰ ਰਾਜੇਸ਼ ਡਾਲੀ, ਭਾਜਪਾ ਮੰਡਲ ਜਨਰਲ ਸਕੱਤਰ ਆਤੀਸ਼ ਬਾਂਸਲ, ਸਾਬਕਾ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਸਾਬਕਾ ਮੰਡਲ ਪ੍ਰਧਾਨ ਜਸਪਾਲ ਸਿੰਘ ਲੋਟੇ, ਜ਼ਿਲ੍ਹਾ ਸਕੱਤਰ ਰਮਰੀਸ਼ ਵਿਜ, ਮੰਡਲ ਜਨਰਲ ਸਕੱਤਰ ਪਿ੍ਰਤਪਾਲ ਸਿੰਘ ਵੀ ਮੌਜੂਦ ਰਹੇ।

-ਸ਼ਰਧਾ ਤੇ ਉਤਸ਼ਾਹ ਨਾਲ ਮਨਾਓ ਨੀਂਹ ਪੱਥਰ ਦਿਵਸ : ਬੱਤਾ

ਭਾਜਪਾ ਦੇ ਸਾਬਕਾ ਕੌਂਸਲਰ ਡਾ. ਸੋਮੇਸ਼ ਬੱਤਾ ਨੇ ਕਿਹਾ ਕਿ ਰਾਮ ਭਗਤ ਨੀਂਹ ਪੱਥਰ ਦਿਵਸ ਨੂੰ ਉਤਸ਼ਾਹ ਨਾਲ ਮਨਾਉਣ। ਇਸਦੇ ਨਾਲ ਹੀ ਸਰਕਾਰ ਵਲੋਂ ਜਾਰੀ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਨਿਰਦੇਸ਼ਾਂ ਦਾ ਪਾਲਣ ਵੀ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਦੀਵਾਲੀ ਦੀ ਤਰਜ 'ਤੇ ਆਪਣੇ ਘਰਾਂ ਨੂੰ ਸਜਾਉਣ ਤੇ ਘੀ ਦੇ ਦੀਵਾ ਜਗਾਉਣ ਦਾ ਐਲਾਨ ਕੀਤਾ। ਬੱਤਾ ਨੇ ਕਿਹਾ ਕਿ 493 ਸਾਲਾਂ ਦੇ ਬਾਅਦ ਇਹ ਸ਼ੁਭ ਘੜੀ ਆਈ ਹੈ, ਇਸਨੂੰ ਯਾਦਗਾਰ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਹੈ।

-ਦੁਕਾਨਾਂ ਨੂੰ ਵੀ ਰੋਸ਼ਨੀ 'ਚ ਨਾਲ ਸਜਾਓ : ਗੈਂਦ

ਖੰਨਾ ਹੌਜਰੀ ਐਂਡ ਰੇਡੀਮੇਡ ਐਸੋਸੀਏਸ਼ਨ ਦੇ ਪ੍ਰਧਾਨ ਬਿਪਨ ਚੰਦਰ ਗੈਂਦ ਨੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਿਕ ਦਿਨ 'ਤੇ ਉਹ ਆਪਣੀਆਂ ਦੁਕਾਨਾਂ ਨੂੰ ਰੋਸ਼ਨੀ ਨਾਲ ਸਜਾਓ। ਦੁਕਾਨਦਾਰ ਦੁਕਾਨਾਂ 'ਤੇ ਰੋਸ਼ਨੀ ਦੇ ਲੜੀਆਂ ਗੱਡੀਆਂ ਲਗਾਉਣ ਤੇ ਦੀਵੇ ਜਗਾਉਣ। ਗੈਂਦ ਨੇ ਕਿਹਾ ਕਿ ਕਰੀਬ 500 ਸਾਲ ਬਾਅਦ ਆਏ ਇਸ ਦਿਨ ਦਾ ਮਹੱਤਵ ਦੀਵਾਲੀ ਤੋਂ ਘੱਟ ਨਹੀਂ ਹੈ।