ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਅਮਰ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੀ ਮੀਟਿੰਗ ਹੋਈ, ਜਿਸ 'ਚ ਸਮੂਹ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਹਰਵਿੰਦਰ ਸਿੰਘ ਗਿੱਲ ਆਸਟੇ੍ਲੀਆ, ਗੁਰਚਰਨ ਸਿੰਘ ਟਾਂਡਾ ਸਪੇਨ ਤੇ ਸੁਖਦੇਵ ਸਿੰਘ ਬਾਜਵਾ ਯੂਐੱਸਏ ਤੋਂ ਵੀਡੀਓ ਕਾਨਫਰੰਸ ਦੌਰਾਨ ਜੁੜ ਕੇ ਸਾਬਕਾ ਪ੍ਰਧਾਨ ਨਿਰਭੈ ਸਿੰਘ ਗਰੇਵਾਲ ਤੇ ਬਾਕੀ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ, ਜਿਸ 'ਚ ਸਾਬਕਾ ਸਰਪੰਚ ਦਲਜੀਤ ਸਿੰਘ ਬੁੱਲੇਵਾਲ ਨੂੰ ਪ੍ਰਧਾਨ, ਨਿਰਭੈ ਸਿੰਘ ਗਰੇਵਾਲ ਨੂੰ ਸਰਪ੍ਰਸਤ ਤੇ ਹਰਪ੍ਰਰੀਤ ਸਿੰਘ ਸੋਨਾ ਨੂੰ ਚੇਅਰਮੈਨ ਚੁਣਿਆ ਗਿਆ। ਕਲੱਬ ਪ੍ਰਧਾਨ ਦਲਜੀਤ ਸਿੰਘ ਬੁੱਲੇਵਾਲ ਨੂੰ ਅਗਲੀ ਮੀਟਿੰਗ 'ਚ ਬਾਕੀ ਅਹੁਦੇਦਾਰਾਂ ਦੀ ਚੋਣ ਦਾ ਅਧਿਕਾਰ ਤੇ ਵਿਸਾਖੀ ਦੇ ਦਿਹਾੜੇ 'ਤੇ ਹੋਣ ਵਾਲੀ ਕਬੱਡੀ ਕੱਪ ਦੀ ਮਿਤੀ ਰੱਖਣ ਦਾ ਅਧਿਕਾਰ ਵੀ ਦਿੱਤਾ ਗਿਆ।