ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਮੰਗਲਵਾਰ ਨੂੰ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਭਰ ਦੇ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ 22 ਮਾਰਚ ਦਿਨ ਬੁੱਧਵਾਰ ਨੂੰ ਹਰ ਮੁਸਲਮਾਨ ਰਮਜ਼ਾਨ-ਉਲ-ਮੁਬਾਰਕ ਦਾ ਮੁਬਾਰਕ ਚੰਨ ਦੇਖੇ।
ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਕਿਸੇ ਵੀ ਮੁਸਲਮਾਨ ਨੂੰ ਰਮਜ਼ਾਨ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ ਉਹ ਤੁਰੰਤ ਜਾਮਾ ਮਸਜਿਦ ਲੁਧਿਆਣਾ ਨਾਲ ਸੰਪਰਕ ਕਰਨ ਤਾਂ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਐਲਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ 22 ਮਾਰਚ ਨੂੰ ਰਮਜ਼ਾਨ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ 23 ਮਾਰਚ ਦਿਨ ਵੀਰਵਾਰ ਨੂੰ ਰਮਜ਼ਾਨ ਦਾ ਪਹਿਲਾ ਰੋਜ਼ਾ ਹੋਵੇਗਾ, ਨਹੀਂ ਤਾਂ 24 ਮਾਰਚ ਦਿਨ ਸ਼ੁੱਕਰਵਾਰ ਨੂੰ ਪਵਿੱਤਰ ਰਮਜ਼ਾਨ ਸ਼ਰੀਫ ਦਾ ਪਹਿਲਾ ਰੋਜ਼ਾ ਹੋਵੇਗਾ।
Posted By: Jagjit Singh