ਕੁਲਵਿੰਦਰ ਸਿੰਘ ਰਾਏ, ਖੰਨਾ :

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਮੰਗਲਵਾਰ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਗਿਆ ਹੈ। ਖੰਨੇ ਦੇ ਲਿਬੜਾ ਸਥਿਤ ਬਲਦੇਵ ਢਾਬੇ 'ਚ ਮੰਗਲਵਾਰ ਦੀ ਦੁਪਹਿਰ ਨੂੰ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਦੇ ਵੱਲੋਂ ਭਾਜਪਾ ਉਮੀਦਵਾਰ ਗੁਰਪ੍ਰਰੀਤ ਸਿੰਘ ਭੱਟੀ ਦੇ ਹੱਕ 'ਚ ਇੱਕ ਬੈਠਕ ਕੀਤੀ ਗਈ। ਇਸ ਦੌਰਾਨ ਭੱਟੀ ਵੀ ਪੁੱਜੇ। ਇਸ ਬੈਠਕ 'ਚ ਭਾਰੀ ਭੀੜ ਜਮਾਂ ਹੋਣ ਦਾ ਨੋਟਿਸ ਕਮਿਸ਼ਨ ਨੇ ਲਿਆ। ਸਹਾਇਕ ਰਿਟਰਨਿੰਗ ਅਧਿਕਾਰੀ 2 ਕਮ ਬੀਡੀਪੀਓ ਰਾਜਵਿੰਦਰ ਸਿੰਘ ਵੱਲੋਂ ਭੇਜੀ ਗਈ ਟੀਮ ਨੇ ਪੋ੍ਗਰਾਮ ਨੂੰ ਵਿੱਚ ਹੀ ਰੁਕਵਾ ਦਿੱਤਾ ਤੇ ਵੀਡੀਓਗ੍ਰਾਫੀ ਵੀ ਕਰ ਦਿੱਤੀ।

ਅਧਿਕਾਰੀਆਂ ਦੇ ਅਨੁਸਾਰ ਪੋ੍ਗਰਾਮ ਦੀ ਇਜਾਜਤ ਵੀ ਨਹੀਂ ਲਈ ਗਈ ਸੀ ਤੇ ਭੀੜ ਵੀ ਜ਼ਿਆਦਾ ਸੀ। ਪੰਜਾਬ ਲੋਕ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੋ੍ਗਰਾਮ ਦੇ ਦੌਰਾਨ ਕੇਵਲ 25-30 ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਕਰੀਬ 500 ਲੋਕ ਪਹੁੰਚ ਗਏ ਤੇ 400 ਦੇ ਕਰੀਬ ਲੋਕਾਂ ਨੇ ਤਾਂ ਪੀਐੱਸੀ 'ਚ ਸ਼ਾਮਿਲ ਹੋਣ ਦੀ ਇੱਛਾ ਵੀ ਜ਼ਾਹਿਰ ਕੀਤੀ। ਇਸ ਕਾਰਨ ਉੱਥੇ ਜ਼ਿਆਦਾ ਭੀੜ ਜੁੱਟ ਗਈ। ਉਨਾਂ੍ਹ ਕਿਹਾ ਕਿ ਅਧਿਕਾਰੀ ਵੀ ਪੱਖਪਾਤ ਕਰ ਰਹੇ ਹਨ। ਉਹ ਅਜੇ ਵੀ ਕਾਂਗਰਸ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ।

ਭਾਜਪਾ ਉਮੀਦਵਾਰ ਗੁਰਪ੍ਰਰੀਤ ਸਿੰਘ ਭੱਟੀ ਨੇ ਕਿਹਾ ਉਹ ਪੰਜਾਬ ਲੋਕ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਢੀਂਡਸਾ ਮਿੰਦੀ ਵੱਲੋਂ ਰੱਖੇ ਪੋ੍ਗਰਾਮ 'ਚ ਪੁੱਜੇ ਸਨ। ਇਸ ਦੌਰਾਨ ਲੋਕਾਂ 'ਚ ਕਾਫ਼ੀ ਉਤਸ਼ਾਹ ਸੀ। ਇਸ ਦੌਰਾਨ ਕਮਿਸ਼ਨ ਦੀ ਟੀਮ ਆ ਗਈ। ਭੱਟੀ ਨੇ ਕਿਹਾ ਕਿ ਕਾਂਗਰਸ ਦੇ ਪੋ੍ਗਰਾਮਾਂ 'ਚ ਵੀ ਕਾਫ਼ੀ ਭੀੜ ਜੁੱਟ ਰਹੀ ਹੈ ਪਰ ਉੱਥੇ ਕੋਈ ਕਾਰਵਾਈ ਨਹੀਂ ਹੋ ਰਹੀ। ਪ੍ਰਸ਼ਾਸਨ ਨੂੰ ਸਭ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ।