ਪੱਤਰ ਪੇ੍ਰਰਕ, ਸ੍ਰੀ ਮਾਛੀਵਾੜਾ ਸਾਹਿਬ : ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਪਰਮਜੀਤ ਸਿੰਘ ਿਢੱਲੋਂ ਨੇ ਕਿਹਾ ਪੰਜਾਬ ਸਰਕਾਰ ਪੁਰਾਣੇ ਕਾਬਜ਼ਕਾਰਾਂ ਨੂੰ ਬਿਨਾਂ ਕੋਈ ਫੀਸ ਲਏ ਮੁਫ਼ਤ ਮਾਲਕੀ ਦੇਵੇ। ਉਨ੍ਹਾਂ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਮਾਛੀਵਾੜਾ 'ਚ ਆਉਂਦੀਆਂ ਬਲੀਬੇਗ, ਇੰਦਰਾ ਕਾਲੋਨੀ ਤੇ ਕੁਝ ਹੋਰ ਮਜ਼ਦੂਰ ਕਾਲੋਨੀਆਂ ਜਿਨ੍ਹਾਂ 'ਚ ਗਰੀਬ ਲੋਕ ਬੜੇ ਲੰਮੇ ਅਰਸੇ ਤੋਂ ਸਰਕਾਰੀ ਜਗ੍ਹਾ 'ਤੇ ਆਪਣੇ ਘਰ ਬਣਾ ਕੇ ਦਿਨ ਕੱਟੀ ਕਰ ਰਹੇ ਹਨ ਉਨ੍ਹਾਂ ਨੂੰ ਬਣਦੇ ਮਾਲਕੀ ਦਿੰਦਿਆਂ ਮੁਫ਼ਤ ਰਜਿਸਟਰੀਆਂ ਕਰਵਾਉਣ ਦਾ ਐਲਾਨ ਕੀਤਾ।

ਿਢੱਲੋਂ ਨੇ ਕਿਹਾ ਭਾਵੇਂ ਨਗਰ ਕੌਂਸਲ ਮਾਛੀਵਾੜਾ ਵੱਲੋਂ ਉਕਤ ਕਾਲੋਨੀਆਂ ਦੇ ਵਸਨੀਕਾਂ ਤੋਂ ਦਸਤਾਵੇਜ਼ ਮੰਗੇ ਗਏ ਹਨ ਪਰ ਇਸ ਦੇ ਨਾਲ ਹੀ ਪ੍ਰਤੀ ਮਰਲਾ ਹਜ਼ਾਰਾਂ ਰੁਪਏ ਵਸੂਲਣ ਦੀ ਵੀ ਚਰਚਾ ਿਛੜੀ ਹੋਈ ਹੈ ਜਿਹੜੀ ਇਨ੍ਹਾਂ ਗਰੀਬ ਪਰਿਵਾਰਾਂ ਨਾਲ ਸ਼ਰ੍ਹੇਆਮ ਧੱਕੇਸ਼ਾਹੀ ਹੈ। ਇਸ ਕਰਕੇ ਪੰਜਾਬ ਸਰਕਾਰ ਜੇਕਰ ਇਨ੍ਹਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਉਹ ਸੱਚੇ ਦਿਲ ਨਾਲ ਆਪਣੀ ਨੀਅਤ ਸਾਫ਼ ਕਰਕੇ ਸਹਾਇਤਾ ਦੇਵੇ। ਉਨ੍ਹਾਂ ਕਿਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਪਰੰਤ ਅਕਾਲੀ-ਬਸਪਾ ਦੀ ਸਾਂਝੀ ਸਰਕਾਰ ਆਉਣ 'ਤੇ ਇੰਦਰਾ ਕਾਲੋਨੀ ਤੇ ਬਲੀਬੇਗ ਦੇ ਨਾਲ-ਨਾਲ ਹੋਰ ਗਰੀਬ ਕਾਲੋਨੀਆਂ 'ਚ ਵਸਦੇ ਲੋੜਵੰਦ ਪਰਿਵਾਰਾਂ ਨੂੰ ਪਹਿਲ ਦੇ ਅਧਾਰ 'ਤੇ ਉਨ੍ਹਾਂ ਦੇ ਹੱਕ ਦਿਵਾਏ ਜਾਣਗੇ।