ਕੁਲਵਿੰਦਰ ਸਿੰਘ ਰਾਏ, ਖੰਨਾ : ਵਾਰਡ-16 ਖੰਨਾ 'ਚ ਅੌਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ। ਵੱਡੀ ਗਿਣਤੀ 'ਚ ਅੌਰਤਾਂ ਨੇ ਇੱਕਠੀਆਂ ਹੋ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਵੱਲੋਂ ਗਿੱਧਾ ਤੇ ਬੋਲੀਆਂ ਪਾ ਕੇ ਜਿੱਥੇ ਪੰਜਾਬ ਦੇ ਅਮੀਰ ਵਿਰਸੇ ਨੂੰ ਯਾਦ ਕੀਤਾ, ਉੱਥੇ ਹੀ ਆਪਣਾ ਮਨੋਰੰਜਨ ਵੀ ਖ਼ੂਬ ਕੀਤਾ। ਹਰਿੰਦਰਪਾਲ ਕੌਰ ਤੇ ਹਰਮਿੰਦਰ ਕੌਰ ਨੇ ਕਿਹਾ ਸਾਨੂੰ ਪੰਜਾਬੀਆਂ ਨੂੰ ਸੱਭਿਆਚਾਰ ਪੱਖੋਂ ਅਮੀਰ ਵਿਰਸੇ 'ਤੇ ਮਾਣ ਹੈ।

ਸਾਉਣ ਮਹੀਨੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਅਸਲ 'ਚ ਤੀਆਂ ਦਾ ਤਿਉਹਾਰ ਨਾਰੀ ਜਾਤੀ ਵਾਸਤੇ ਨੱਚਣ-ਟੱਪਣ ਤੇ ਜੀਵਨ ਦੇ ਰੁਝੇਵਿਆਂ ਤੋਂ ਬੇਫਿਕਰ ਹੋ ਕੇ ਖੁਸ਼ੀਆਂ ਮਾਨਣ ਦਾ ਮੌਕਾ ਹੈ। ਇਹ ਤਿਉਹਾਰ ਸਾਨੂੰ ਰੀਝ ਨਾਲ ਮਨਾਉਣਾ ਚਾਹੀਦਾ ਹੈ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਵਾਲੇ ਤਿਉਹਾਰਾਂ ਤੋਂ ਜਾਣੂ ਕਰਵਾਇਆ ਜਾ ਸਕੇ। ਡੈਜੀ ਅੌਜਲਾ, ਨੀਰੂ, ਪੂਜਾ, ਵੰਦਨਾ, ਵਰਿੰਦਾ, ਕੁਸਮ, ਸਮੀ, ਮੋਨਾ, ਪਿੰ੍ਅਕਾ, ਨੈਨਸੀ ਆਦਿ ਹਾਜ਼ਰ ਸਨ।