v> ਕੁਲਵਿੰਦਰ ਸਿੰਘ ਰਾਏ, ਖੰਨਾ : ਪੰਜਾਬ ਦਾ ਕਿਸਾਨ ਦੇਸ਼ ਦੇ ਲੋਕਾਂ ਲਈ ਅੰਨਦਾਤਾ ਹੀ ਨਹੀਂ ਸਗੋਂ ਅੱਜ ਕਿਸਾਨ ਸਮਾਜ ਦੀ ਬਿਹਤਰੀ 'ਚ ਵੀ ਆਪਣਾ ਊਸਾਰੂ ਯੋਗਦਾਨ ਪਾਉਣ ਦੀ ਇੱਛਾ ਰੱਖਦਾ ਹੈ, ਅਜਿਹਾ ਹੀ ਉਪਰਾਲਾ ਪਿੰਡ ਚਕੋਹੀ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਕੀਤਾ। ਜਿਸ ਨੇ ਬੱਚਿਆਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਆਪਣੀ ਜ਼ਮੀਨ 'ਚੋਂ ਕੁੱਝ ਹਿੱਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸੂਲੜਾ ਨੂੰ ਦਾਨ ਕੀਤਾ। ਦੱਸਣਯੋਗ ਹੈ ਕਿ ਇਸ ਸਕੂਲ 'ਚ ਇਲਾਕੇ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਪੜ੍ਹਦੇ ਹਨ। ਸਕੂਲ 'ਚ ਨਵੀਂ ਇਮਾਰਤ ਲਈ ਥਾਂ ਦੀ ਘਾਟ ਸੀ ਤੇ ਇਸ ਲਈ ਕਿਸਾਨ ਅੰਮ੍ਰਿਤਪਾਲ ਸਿੰਘ ਨੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਆਪਣੀ ਜ਼ਮੀਨ ਸਕੂਲ ਨੂੰ ਦਾਨ ਕੀਤੀ। ਸਕੂਲ ਪ੍ਰਿੰਸੀਪਲ ਭੁਪਿੰਦਰ ਕੌਰ ਤੇ ਗ੍ਰਾਮ ਪੰਚਾਇਤ ਰਸੂਲੜਾ ਵਲੋਂ ਅ੍ਰਮਿੰਤਪਾਲ ਸਿੰਘ ਦਾ ਧੰਨਵਾਦ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਵੱਲੋਂ ਜ਼ਮੀਨ ਦਾਨ ਦੇਣ ਵਾਲੇ ਕਿਸਾਨ ਅੰਮ੍ਰਿਤਪਾਲ ਸਿੰਘ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਖ਼ਸੀਅਤਾਂ ਲੋਕਾਂ ਲਈ ਮਾਰਗ ਦਰਸਨ ਕਰਨ ਵਾਲੀਆਂ ਹਨ, ਜਿੰਨ੍ਹਾਂ ਨੇ ਵਿੱਦਿਆਂ ਦੇ ਮਹੱਤਵ ਨੂੰ ਸਮਝਦੇ ਹੋਏ, ਅੱਜ ਦੇ ਸਮੇਂ ਆਪਣੀ ਜ਼ਮੀਨ ਦਾਨ ਕੀਤੀ। ਕਿਸਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ, ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਕੰਗ, ਮੰਡੀ ਬੋਰਡ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਜਸਵੀਰ ਸਿੰਘ ਪੰਚ, ਪ੍ਰਦੀਪ ਸਿੰਘ ਪੰਚ, ਜਸਵੰਤ ਸਿੰਘ ਪੰਚ, ਰਮਨ ਪੰਚ, ਪਾਲ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਲਖਵੀਰ ਸਿੰਘ ਪੰਚ, ਗੁਰਬਿਲਾਸ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਸਕੂਲ ਚੇਅਰਮੈਨ ਮਾ: ਮਲਕੀਤ ਸਿੰਘ, ਸਾਬਕਾ ਸਰਪੰਚ ਪਾਲ ਸਿੰਘ, ਮਾ: ਰਣਜੀਤ ਸਿੰਘ, ਗੁਰਿੰਦਰ ਸਿੰਘ ਪੱਪੂ, ਤੇਜਿੰਦਰ ਸਿੰਘ ਗੋਗੀ, ਅਵਤਾਰ ਸਿੰਘ ਔਜਲਾ ਆਦਿ ਹਾਜ਼ਰ ਸਨ।

Posted By: Susheel Khanna