ਸਟਾਫ ਰਿਪੋਰਟਰ, ਖੰਨਾ : ਮਾਲੇਰਕੋਟਲਾ ਰੋਡ ਚੌਕ ਖੰਨਾ 'ਚ ਟ੍ਰੈਫਿਕ ਸੁਚਾਰੂ ਬਣਾਉਣ ਲਈ ਪੁਲ ਦੇ ਥੱਲੇ ਬੈਠ ਕੇ ਛੱਤਰੀਆਂ ਵੇਚਣ ਵਾਲਿਆਂ ਨੂੰ ਹਟਾ ਰਹੇ ਏਐੱਸਆਈ ਦੀ ਵਰਦੀ ਨਸ਼ੇ 'ਚ ਟੱਲੀ ਇਕ ਵਿਅਕਤੀ ਨੇ ਪਾੜ ਦਿੱਤੀ। ਪੁਲਿਸ ਨੇ ਏਐੱਸਆਈ ਭਗਵੰਤ ਸਿੰਘ ਵਾਸੀ ਸੰਦੀਪ ਕਾਲੋਨੀ ਪਿੰਡ ਮਾਜਰੀ ਦੀ ਸ਼ਿਕਾਇਤ 'ਤੇ ਰਵੀ ਕੁਮਾਰ ਵਾਸੀ ਸ਼ਾਹਪੁਰ ਜੁਮਾਲ ਜ਼ਿਲ੍ਹਾ ਬਿਜਨੌਰ ਉੱਤਰ ਪ੍ਰਦੇਸ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਭਗਵੰਤ ਸਿੰਘ ਪੀਸੀਆਰ ਖੰਨਾ 'ਚ ਤਾਇਨਾਤ ਹੈ। ਉਸ ਦੀ ਡਿਊਟੀ ਮੋਟਰਸਾਈਕਲ ਪੀਬੀ 10ਈਵੀ 0487 'ਤੇ ਪੀ-14 'ਤੇ ਲੱਗੀ ਹੋਈ ਹੈ। ਉਹ ਮਾਲੇਰਕੋਟਲਾ ਚੌਕ ਖੰਨਾ ਪੁਲ ਦੇ ਹੇਠਾਂ ਖੜ੍ਹਾ ਸੀ। ਉਥੇ ਹੀ ਪੁਲ ਦੇ ਹੇਠਾਂ ਛਤਰੀਆਂ ਵੇਚਣ ਵਾਲੇ ਕੁਝ ਲੋਕ ਆਵਾਜਾਈ 'ਚ ਵਿਘਨ ਪਾਉਂਦੇ ਹਨ। ਉਹ ਉਨ੍ਹਾਂ ਨੂੰ ਉਥੋਂ ਜਾਣ ਲਈ ਕਹਿ ਰਿਹਾ ਸੀ। ਇਸ ਦੌਰਾਨ ਮੁਲਜ਼ਮ ਰਵੀ ਕੁਮਾਰ ਜੋ ਕਿ ਸ਼ਰਾਬੀ ਹਾਲਤ 'ਚ ਸੀ, ਨੇ ਉਸ ਦੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਮੋਢੇ ਤੋਂ ਵਰਦੀ ਪਾੜ ਦਿੱਤੀ। ਪੁਲਿਸ ਨੇ ਰਵੀ ਕੁਮਾਰ ਨੂੰ ਗਿ੍ਫਤਾਰ ਕਰ ਲਿਆ ਸੀ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।