ਸੰਜੀਵ ਗੁਪਤਾ, ਜਗਰਾਓਂ : ਇੱਥੋਂ ਦੀ ਪ੍ਰਸਿੱਧ ਬਸੰਤ ਮਾਰਕੀਟ ਦੀ ਖ਼ਸਤਾ ਹਾਲਤ ਸੜਕ ਤੋਂ ਲੋਕ ਡਾਹਢੇ ਪਰੇਸ਼ਾਨ ਹਨ। ਇਸ ਸੜਕ ਦੀ ਦਹਾਕਿਆਂ ਤੋਂ ਮੁਰੰਮਤ ਨਾ ਹੋਣ ਕਾਰਨ ਸੜਕ 'ਤੇ ਪਏ ਟੋਏ ਅਤੇ ਉਨਾਂ੍ਹ ਵਿਚ ਬਾਰਿਸ਼ ਦੇ ਪਾਣੀ ਭਰ ਜਾਣ ਕਾਰਨ ਜਿੱਥੇ ਹਾਦਸੇ ਵਾਪਰ ਰਹੇ ਹਨ, ਉਥੇ ਰਾਹਗੀਰਾਂ ਨੂੰ ਲੰਘਣਾ ਅੌਖਾ ਹੋ ਗਿਆ ਹੈ। ਵਰਣਨਯੋਗ ਹੈ ਕਿ ਬਸੰਤ ਮਾਰਕੀਟ ਜਿਸ ਵਿਚ ਬਹੁਤੀਆਂ ਦੁਕਾਨਾਂ ਸਪੇਅਰ ਪਾਰਟਸ ਤੇ ਕਾਰਾਂ ਦੀ ਮੁਰੰਮਤ ਨਾਲ ਸਬੰਧਤ ਹੋਣ ਤੋਂ ਇਲਾਵਾ ਹਸਪਤਾਲ, ਕਲੀਨਿਕ ਤੇ ਹੋਰ ਦੁਕਾਨਾਂ ਹੋਣ ਕਾਰਨ ਇਸ ਰੋਡ 'ਤੇ ਹਮੇਸ਼ਾ ਭੀੜ ਰਹਿੰਦੀ ਹੈ। ਗੱਡੀਆਂ ਦੀ ਬਹੁਤੀ ਆਵਾਜਾਈ ਕਾਰਨ ਸੜਕ ਦੀ ਖ਼ਸਤਾ ਹਾਲਤ ਰਾਹਗੀਰਾਂ ਲਈ ਪਰੇਸ਼ਾਨੀ ਬਣੀ ਹੋਈ ਹੈ। ਇਸ ਰੋਡ 'ਤੇ ਸਥਿਤ ਦੁਕਾਨਾਂ ਦੇ ਮਾਲਕਾਂ ਨੇ ਕਿਹਾ ਕਿ ਸੜਕ ਦੇ ਬੁਰੀ ਤਰਾਂ੍ਹ ਟੁੱਟ ਜਾਣ ਕਾਰਨ ਪੈਦਲ ਲੰਘਣਾ ਵੀ ਅੌਖਾ ਹੋ ਗਿਆ ਹੈ। ਇਸ ਰੋਡ 'ਤੇ ਹਸਪਤਾਲ ਤੇ ਕਲੀਨਿਕ ਹੋਣ ਕਾਰਨ ਮਰੀਜ਼ ਅਤੇ ਰਿਸ਼ਤੇਦਾਰਾਂ ਨੂੰ ਵੱਡੀ ਦਿੱਕਤ ਆਉਂਦੀ ਹੈ। ਉਨਾਂ੍ਹ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਜਲਦੀ ਕਰਵਾਇਆ ਜਾਵੇ। ਇਸ ਮੌਕੇ ਸੁਨੀਲ ਗੁਪਤਾ, ਸੁਰਜੀਤ ਸਿੰਘ, ਪ੍ਰਮੋਦ ਸਿੰਗਲਾ, ਸ਼ਕਤੀ, ਅਰੁਣ ਕੁਮਾਰ ਆਦਿ ਹਾਜ਼ਰ ਸਨ।