ਸਟਾਫ ਰਿਪੋਰਟਰ, ਖੰਨਾ : ਲੁਧਿਆਣਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਵਫ਼ਦ ਨੇ ਜਰਨਲ ਸਕੱਤਰ ਕਾਂਗਰਸ ਪਾਰਟੀ ਵਿਧਾਇਕ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ ਤੇ ਲੁਧਿਆਣੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਸਬੰਧੀ ਅਧਿਆਪਕ ਆਗੂ ਹਰਦੀਪ ਸਿੰਘ ਬਾਹੋਮਾਜਰਾ ਤੇ ਕੁਲਜਿੰਦਰ ਸਿੰਘ ਬੱਦੋਵਾਲ ਅਨੁਸਾਰ ਆਗੂਆਂ ਨੇ ਦੱਸਿਆ ਕਿ ਕੁਝ ਅਧਿਕਾਰੀਆਂ ਵੱਲੋਂ ਸਾਹਨੇਵਾਲ ਸਕੂਲ ਦੇ ਇੰਚਾਰਜ ਸੁਪਨਦੀਪ ਕੌਰ ਨੂੰ ਬੱਚਿਆਂ, ਅਧਿਆਪਕਾਂ ਤੇ ਲੋਕਾਂ ਦੇ ਸਾਹਮਣੇ ਇੰਨਾ ਜ਼ਲੀਲ ਕੀਤਾ ਕੀ ਉਨਾਂ ਨੂੰ ਅਟੈਕ ਆ ਗਿਆ। ਜਿਸ ਕਾਰਨ ਉਨਾਂ ਨੂੰ ਕਈ ਦਿਨ ਹਸਪਤਾਲ 'ਚ ਭਰਤੀ ਰਹਿਣਾ ਪਿਆ। ਇਹ ਅਧਿਕਾਰੀਆਂ ਨੂੰ ਬਰਖਾਸਤ ਕਰਨ ਲਈ ਹਜ਼ਾਰਾਂ ਅਧਿਆਪਕਾਂ ਨੇ ਡੀਸੀ ਦਫਤਰ ਅੱਗੇ ਵਰਤਦੇ ਮੀਂਹ 'ਚ ਰੋਸ ਧਰਨਾ ਦਿੱਤਾ। ਸੰਗਰੂਰ ਜ਼ਿਲ੍ਹੇ 'ਚ ਅਧਿਆਪਕਾਂ ਨਾਲ ਬਦਸਲੂਕੀ ਕਰਨ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਦਾਖਲੇ ਮੁਹਿੰਮ ਤੋਂ ਹਟਾਉਣ ਪਿਆ ਸੀ। ਪਰਗਟ ਸਿੰਘ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਅਧਿਆਪਕਾਂ ਦੇ ਮਾਣ ਸਨਮਾਨ ਤੇ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਵਫ਼ਦ 'ਚ ਸਤਵੀਰ ਸਿੰਘ ਰੌਣੀ, ਇੰਦਰਜੀਤ ਸਿੰਘ ਸਿੱਧੂ, ਹਰਦੇਵ ਸਿੰਘ ਮੁੱਲਾਂਪੁਰ, ਸਤਨਾਮ ਸਿੰਘ, ਸੁਖਧੀਰ ਸਿੰਘ ਸੇਖੋਂ, ਕੁਲਜਿੰਦਰ ਸਿੰਘ ਬੱਦੋਵਾਲ, ਜਗਰੂਪ ਸਿੰਘ ਿਢੱਲੋਂ, ਸੁਖਪਾਲ ਸਿੰਘ ਧਰੌੜ, ਬਲਵਿੰਦਰ ਸਿੰਘ ਰਾਮਪੁਰ, ਬਲਵਿੰਦਰ ਸਿੰਘ ਆਗੂ ਹਾਜ਼ਰ ਸਨ।