ਸਤੀਸ਼ ਦੁਆ, ਖੰਨਾ

ਏਐੱਸ ਕਾਲਜ ਫ਼ਾਰ ਵਿਮੈੱਨ ਅਮਲੋਹ ਰੋਡ ਵਿਖੇ ਪੜ੍ਹ ਰਹੀ ਵਿਦਿਆਰਥਣ ਦੀ ਸਮਾਜ ਸੇਵੀ ਸੰਸਥਾ ਵੱਲੋਂ ਕਾਲਜ ਨੂੰ ਫੀਸ ਅਦਾ ਕੀਤੀ ਗਈ। ਪਿੰ੍. ਡਾ. ਮੀਨੂੰ ਸ਼ਰਮਾ ਨੇ ਦੱਸਿਆ ਵਿਦਿਆਰਥਣ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਉਸ ਵੱਲ ਫੀਸ ਪੈਂਡਿੰਗ ਸੀ ਤਾਂ ਸਮਾਜ ਸਮਾਜ ਸੇਵੀ ਸੰਸਥਾ ਵੱਲੋਂ ਇਹ ਫੀਸ ਅਦਾ ਕੀਤੀ ਗਈ ਹੈ। ਇਹ ਵਿਦਿਆਰਥਣ ਕਾਲਜ 'ਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਹੈ ਜਿਸ ਦੇ ਪੇਪਰ 23 ਜੂਨ ਤੋਂ ਸ਼ੁਰੂ ਹੋਣ ਜਾ ਰਹੇ ਹਨ। ਸਮਾਜ ਸੇਵੀ ਸੰਸਥਾ ਹਿਊਮਨ ਵੈੱਲਫੇਅਰ ਬਲੱਡ ਡੋਨੇਸ਼ਨ ਐਸੋਸੀਏਸ਼ਨ ਤੇ ਅਖਿਲੇਸ਼ ਢੰਡ ਵੱਲੋਂ 8 ਹਜ਼ਾਰ ਰੁਪਏ ਵਿਦਿਆਰਥਣ ਦੀ ਬਕਾਇਆ ਫੀਸ ਕਾਲਜ ਦੀ ਪਿੰ੍ਸੀਪਲ ਡਾ. ਮੀਨੂੰ ਨੂੰ ਦਿੱਤੀ ਗਈ। ਕਾਲਜ ਪਿੰ੍ਸੀਪਲ ਤੇ ਸਟਾਫ ਨੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਕਿਹਾ ਉਮੀਦ ਹੈ ਕਿ ਸਮਾਜਸੇਵੀ ਇਸੇ ਤਰ੍ਹਾਂ ਸਾਨੂੰ ਭਵਿੱਖ 'ਚ ਵੀ ਅਜਿਹਾ ਸਹਿਯੋਗ ਦਿੰਦੇ ਰਹਿਣਗੇ।

ਇਸ ਮੌਕੇ ਹਰਜੀਤ ਸਿੰਘ ਖਰ੍ਹੇ, ਰਾਹੁਲ ਗਰਗ ਬਾਵਾ, ਭੁਪਿੰਦਰ ਸਿੰਘ, ਹਰਜੀਤ ਸਿੰਘ ਸੋਹਲ, ਮੁਕੇਸ਼ ਕੁਮਾਰ ਸਿੰਘੀ, ਤਰਲੋਚਨ ਸਿੰਘ ਰੂਪਰਾਏ, ਪੁਸ਼ਕਰ ਰਾਜ ਸਿੰਘ ਤੇ ਕਾਲਜ ਸਟਾਫ ਹਾਜ਼ਰ ਸੀ।