ਲੁਧਿਆਣਾ, ਜੇਐੱਨਐਅਨ : ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ’ਚ ਲੁਧਿਆਣਵੀ ਆਪਣੀ ਸੇਵਾ ਭਾਵਨਾ ’ਚ ਕਿਸੇ ਤੋਂ ਪਿੱਛੇ ਨਹੀਂ ਹਨ। ਲੰਗਰ ਲਗਾਉਣ ਤੋਂ ਲੈ ਕੇ ਲੋਕਾਂ ’ਚ ਜਾਗਰੂਕਤਾ ਤੇ ਵੈਕਸੀਨੇਸ਼ਨ ਡਰਾਈਵ ਨੂੰ ਲੈ ਕੇ ਉਦਯੋਗਪਤੀਆਂ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ ਹੈ। ਇਸੇ ਤਹਿਤ ਸ਼ਹਿਰ ਦੇ ਉੱਘੇ ਉਦਯੋਗਪਤੀ ਤੇ ਸੀਆਈਆਈ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਰਜਨੀਸ਼ ਇੰਟਰਨੈਸ਼ਨਲ ਦੇ ਐੱਮਡੀ ਰਜਨੀਸ਼ ਅਹੂਜਾ ਦੇ ਲੜਕੇ ਰਾਹੁਲ ਅਹੂਜਾ ਨੇ ਨਵੀਂ ਪਹਿਲ ਕੀਤੀ ਹੈ।

ਉਨ੍ਹਾਂ ਕੁਝ ਸਾਲ ਪਹਿਲਾਂ ਖੋਲ੍ਹੇ ਗਏ ਚਾਰ ਸਿਤਾਰਾ ਹੋਟਲ ‘ਆਗਾਜ਼’ ’ਚ ਦੁਗਰੀ ’ਚ ਕੋਵਿਡ ਦੀ ਲਪੇਟ ’ਚ ਆਏ ਦੁਗਰੀ ਇਲਾਕੇ ਲਈ ਦਰਵਾਜ਼ੇ ਖੋਲ੍ਹੇ ਹਨ। ਉਨ੍ਹਾਂ ਇਸ ਇਲਾਕੇ ਦੇ ਉਦਯੋਗਪਤੀਆਂ ਤੋਂ ਬਿਨ੍ਹਾਂ ਕਿਸੇ ਪੈਸੇ ਦੇ ਕਮਰੇ ਮੁਹੱਈਆ ਕਰਨ ਦੀ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫੈਕਟਰੀ ’ਚ ਅੱਗ ਲੱਗਣ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਪਰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਉਨ੍ਹਾਂ ਨੇ ਹੋਟਲ ’ਚ ਬਿਨ੍ਹਾਂ ਕਿਸੇ ਭੁਗਤਾਨ ਦੇ ਰਹਿਣ ਦੀ ਵਿਵਸਥਾ ਕੀਤੀ ਹੈ।

Posted By: Sunil Thapa