ਐੱਸਪੀ ਜੋਸ਼ੀ, ਲੁਧਿਆਣਾ : ਥਾਣਾ ਫੋਕਲ ਪੁਆਇੰਟ ਅਧੀਨ ਪਿੰਡ ਕੁਹਾੜਾ ਦੇ ਰਹਿਣ ਵਾਲੇ ਪਰਿਵਾਰ ਦਾ ਕਰੀਬ ਸੱਤ ਸਾਲਾ ਕਿਸ਼ੋਰ ਛੋਟਾ ਹਾਥੀ ਟੈਂਪੂ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬੱਚੇ ਦੇ ਪਿਤਾ ਬਿ੍ਜੇਸ਼ ਸ਼ਾਹ ਦੇ ਬਿਆਨਾਂ 'ਤੇ ਪੁਲਿਸ ਵੱਲੋਂ ਟੈਂਪੂ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬਿ੍ਜੇਸ਼ ਸ਼ਾਹ ਨੇ ਦੱਸਿਆ ਕਿ ਉਸ ਦਾ ਸੱਤ ਸਾਲ ਦਾ ਪੁੱਤਰ ਪਿ੍ਰੰਸ ਘਰ ਨੇੜਲੀ ਗਲੀ 'ਚ ਖੇਡ ਰਿਹਾ ਸੀ। ਇਸ ਦੌਰਾਨ ਸਾਹਨੇਵਾਲ ਤੋਂ ਕੋਹਾੜਾ ਵੱਲ ਆ ਰਹੇ ਤੇਜ਼ ਰਫ਼ਤਾਰ ਛੋਟਾ ਹਾਥੀ ਟੈਂਪੂ ਚਾਲਕ ਨੇ ਤੇਜ਼ ਰਫ਼ਤਾਰੀ ਤੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਸ ਦੇ ਬੇਟੇ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ ਦੇ ਪੁੱਤਰ ਪਿੰ੍ਸ ਦੇ ਸਿਰ 'ਚ ਕਾਫੀ ਡੰੂਘੀ ਸੱਟ ਲੱਗੀ। ਹਾਦਸੇ ਨੂੰ ਅੰਜਾਮ ਦੇਣ ਉਪਰੰਤ ਟੈਂਪੂ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਗੰਭੀਰ ਰੂਪ 'ਚ ਫੱਟੜ ਉਸਦਾ ਬੇਟਾ ਸਥਾਨਕ ਸੀਐੱਮਸੀ ਹਸਪਤਾਲ 'ਚ ਗੰਭੀਰ ਹਾਲਤ 'ਚ ਜ਼ੇਰੇ ਇਲਾਜ ਹੈ। ਜਾਣਕਾਰੀ ਦੇ ਆਧਾਰ 'ਤੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਵੱਲੋਂ ਮੁਲਜ਼ਮ ਟੈਂਪੂ ਚਾਲਕ ਖ਼ਿਲਾਫ਼ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਲੋਕਾਂ ਵੱਲੋਂ ਛੋਟਾ ਹਾਥੀ ਦਾ ਨੰਬਰ ਨੋਟ ਕਰ ਕੇ ਪੁਲਿਸ ਨੂੰ ਦਿੱਤਾ ਗਿਆ ਹੈ। ਜਿਸ ਆਧਾਰ 'ਤੇ ਜਲਦੀ ਵਿਭਾਗ ਤੋਂ ਉਸ ਦਾ ਪਤਾ ਕਢਵਾ ਕੇ ਗਿ੍ਫ਼ਤਾਰ ਕਰ ਲਿਆ ਜਾਵੇਗਾ।