ਸਰਵਣ ਸਿੰਘ ਭੰਗਲਾਂ, ਸਮਰਾਲਾ : ਸਥਾਨਕ ਮਾਛੀਵਾੜਾ ਰੋਡ ਨੇੜੇ ਭਰਥਲਾ ਰੋਡ 'ਤੇ ਸਥਿਤ ਸੀਵਰੇਜ ਪਲਾਂਟ 'ਚੋਂ ਪਿੰਡ ਉਟਾਲਾਂ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਮਿ੍ਤਕ ਨੌਜਵਾਨ ਦੀ ਪਛਾਣ ਜਸਕਰਨ ਸਿੰਘ (25) ਵਾਸੀ ਪਿੰਡ ਉਟਾਲਾਂ ਵਜੋਂ ਹੋਈ ਹੈ। ਸਥਾਨਕ ਪੁਲਿਸ ਨੂੰ ਕਿਸੇ ਰਾਹਗੀਰ ਨੇ ਇਤਲਾਹ ਦਿੱਤੀ ਜਿਸ ਮਗਰੋਂ ਪੁਲਿਸ ਨੇ ਮੌਕੇ 'ਤੇ ਪੁੱਜਕੇ ਨੌਜਵਾਨ ਦੀ ਲਾਸ਼ ਨੂੰ ਗੰਦੇ ਪਾਣੀ 'ਚੋਂ ਬਾਹਰ ਕਢਵਾਕੇ ਸਿਵਲ ਹਸਪਤਾਲ ਸਮਰਾਲਾ 'ਚ ਪੋਸਟਮਾਰਟਮ ਲਈ ਭੇਜ ਦਿੱਤਾ। ਪ੍ਰਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਜਸਕਰਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਤੇ ਉਸਦੀ ਗੁੰਮਸ਼ੁਦਗੀ ਸਬੰਧੀ ਪੁਲਿਸ ਕੋਲ ਵੀ ਇਤਲਾਹ ਦਰਜ ਕਰਵਾਈ ਗਈ ਸੀ। ਦੂਜੇ ਪਾਸੇ ਮਿ੍ਤਕ ਦੀ ਮਾਤਾ ਸੋਨੀਆ ਨੇ ਖਦਸ਼ਾ ਜਾਹਿਰ ਕੀਤਾ ਕਿ ਉਸਦੇ ਬੇਟੇ ਜਸਕਰਨ ਦੀ ਕਿਸੇ ਸਖਸ਼ ਨਾਲ ਬਹਿਸਬਾਜੀ ਤੇ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਕਰਕੇ ਉਸਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਥਾਣਾ ਸਮਰਾਲਾ ਦੇ ਮੁਖੀ ਭਿੰਦਰ ਸਿੰਘ ਮੁਤਾਬਕ ਪੁਲਿਸ ਸਾਰੇ ਐਂਗਲਾਂ ਤੋਂ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਅਸਲ ਤਸਵੀਰ ਪੁਲਿਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।