ਹਰਜੋਤ ਸਿੰਘ ਅਰੋੜਾ, ਲੁਧਿਆਣਾ

ਮਹਾਨਗਰ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਫੈਲਣ ਨਾਲ ਸਬੰਧਿਤ 246 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਦਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ ਐਤਵਾਰ ਨੂੰ 10 ਮੌਤਾਂ ਹੋਈਆਂ ਹਨ। ਇਸ ਦੌਰਾਨ ਜ਼ਿਲ੍ਹੇ 'ਚ 1696 ਸਰਗਰਮ ਮਰੀਜ਼ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਭ ਨੂੰ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ, ਤਾਂ ਕਿ ਕੋਰੋਨਾ ਮਹਾਮਾਰੀ 'ਤੇ ਨੱਥ ਪਾਈ ਜਾ ਸਕੇ। ਸਭ ਨੂੰ ਇਕ ਦੂਜੇ ਤੋਂ ਉੱਚਿਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਸੈਨੀਟਾਈਜ਼ਰ ਦੀ ਵਰਤੋਂ, ਵਾਰ-ਵਾਰ ਹੱਥ ਧੋਣੇ ਬਹੁਤ ਜ਼ਰੂਰੀ ਹਨ। ਹੁਣ ਤਕ ਕੁੱਲ 71998 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 70579 ਨਮੂਨਿਆਂ ਦੀ ਰਿਪੋਰਟ ਪ੍ਰਰਾਪਤ ਹੋਈ ਹੈ, 64960 ਨਮੂਨਿਆਂ ਦੀ ਰਿਪੋਰਟ ਨਕਾਰਾਤਮਕ ਹੈ ਤੇ 1419 ਨਮੂਨਿਆਂ ਦੀ ਰਿਪੋਰਟ ਵਿਚਾਰ ਅਧੀਨ ਹੈ। ਹੁਣ ਲੁਧਿਆਣਾ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ 5032 ਹੈ, ਜਦਕਿ 587 ਮਰੀਜ਼ ਹੋਰਨਾਂ ਜ਼ਿਲਿ੍ਹਆਂ/ਸੂਬਿਆਂ ਨਾਲ ਸਬੰਧਿਤ ਹਨ।

ਕੋਰੋਨਾ ਵਾਇਰਸ ਜਿਹੀ ਮਹਾਮਾਰੀ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਲੁਧਿਆਣਾ ਦੇ 168 ਤੇ ਹੋਰਨਾਂ ਜ਼ਿਲਿ੍ਹਆਂ ਦੇ 44 ਲੋਕ ਸ਼ਾਮਲ ਹਨ। ਹੁਣ ਤਕ ਜ਼ਿਲ੍ਹੇ 'ਚ 25268 ਵਿਅਕਤੀਆਂ ਨੂੰ ਘਰ ਵਿਚ ਇਕਾਂਤਵਾਸ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹੁਣ ਅਜਿਹੇ ਵਿਅਕਤੀਆਂ ਦੀ ਗਿਣਤੀ 4776 ਹੈ। ਅੱਜ 387 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ। ਅੱਜ ਸ਼ੱਕੀ ਮਰੀਜ਼ਾਂ ਦੇ 998 ਨਮੂਨੇ ਟੈਸਟ ਕਰਨ ਲਈ ਭੇਜੇ ਗਏ ਹਨ।

-ਬਾਕਸ-

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ ਮਰਨ ਵਾਲਿਆਂ 'ਚ 53 ਸਾਲਾ ਨੌਜਵਾਨ ਗੁਰੂ ਅਰਜੁਨ ਦੇਵ ਨਗਰ, ਧਾਂਦਰਾ ਰੋਡ ਨਿਵਾਸੀ 64 ਸਾਲਾ ਆਦਮੀ, ਮਾਡਲ ਪਿੰਡ ਨਿਵਾਸੀ 50 ਸਾਲਾ ਅੌਰਤ, ਸੁਭਾਸ਼ ਨਗਰ ਨਿਵਾਸੀ 64 ਸਾਲਾ ਪੁਰਸ਼, ਮਾਛੀਵਾੜਾ ਨਿਵਾਸੀ 19 ਸਾਲਾ ਅੌਰਤ, ਜਵੱਦੀ ਖ਼ੁਰਦ ਨਿਵਾਸੀ 56 ਸਾਲਾ ਵਿਅਕਤੀ, ਸੰਤ ਸਟਰੀਟ ਨਿਵਾਸ ਸਿਵਲ ਲਾਈਨ ਨਿਵਾਸੀ 50 ਸਾਲਾ ਅੌਰਤ, ਡਿਊਨ ਰੋਡ ਨਿਵਾਸੀ 46 ਸਾਲ ਦੀ ਅੌਰਤ ਸ਼ਾਮਲ ਹਨ।