ਪੱਤਰ ਪ੍ਰਰੇਰਕ, ਲੁਧਿਆਣਾ : ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੀਰ ਸਿੰਘ ਅਕਾਲਗੜ੍ਹ, ਸਕੱਤਰ ਰੁਪਿੰਦਰਪਾਲ ਗਿੱਲ, ਸਟੇਟ ਕਮੇਟੀ ਮੈਂਬਰਾਂ ਰਮਨਜੀਤ ਸੰਧੂ ਤੇ ਹਰਭਜਨ ਸਿੰਘ ਸਿੱਧੂ ਤੇ ਜ਼ਿਲ੍ਹਾ ਕਮੇਟੀ ਮੈਂਬਰ ਜਾ ਜੰਗਪਾਲ ਸਿੰਘ ਨੇ ਪ੍ਰਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਪ੍ਰਰਾਇਮਰੀ ਵਿੱਚ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਲੁਧਿਆਣਾ ਵੱਲੋਂ 18 ਮਾਰਚ 2020 ਭਲਾਈ ਵਿਭਾਗ ਨੂੰ ਰੋਸਟਰ ਚੈੱਕ ਕਰਵਾਉਣ ਲਈ ਭੇਜਿਆ ਗਿਆ ਸੀ ਅਨੇਕਾਂ ਵਾਰ ਯਾਦ ਪੱਤਰ ਭੇਜਣ ਦੇ ਬਾਵਜੂਦ ਵੀ ਜ਼ਿਲ੍ਹਾ ਭਲਾਈ ਅਫਸਰ ਲੁਧਿਆਣਾ ਦੇ ਅਫ਼ਸਰਾਂ ਦੇ ਕੰਨ'ਤੇ ਜੂੰ ਨਹੀਂ ਸਰਕੀ ਭਲਾਈ ਵਿਭਾਗ ਵੱਲੋਂ ਰੋਸਟਰ ਪਾਸ ਕਰਨ ਵਿੱਚ ਮਹੀਨਿਆਂ ਬੱਧੀ ਦੇਰੀ ਕਰਨ ਦੇ ਸਿੱਟੇ ਵਜੋਂ ਦਰਜਨਾਂ ਅਧਿਆਪਕਾਂ ਦੀਆਂ ਤਰੱਕੀਆਂ ਦਾ ਕੰਮ ਲਟਕਿਆ ਪਿਆ ਹੈ ਜਿਸ ਦੇ ਸਿੱਟੇ ਵਜੋਂ ਕਈ ਅਧਿਆਪਕ ਬਿਨਾਂ ਤਰੱਕੀ ਤੋਂ ਸੇਵਾਮੁਕਤ ਹੋ ਚੁੱਕੇ ਹਨ ਜਦ ਕਿ ਪੰਜਾਬ ਦੇ ਅਨੇਕਾਂ ਜ਼ਿਲਿ੍ਹਆਂ ਵੱਲੋਂ ਇਹ ਤਰੱਕੀਆਂ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਮਿਤੀ 7 ਮਈ ਨੂੰ ਪੱਤਰ ਜਾਰੀ ਕਰ ਕੇ ਤਰੱਕੀਆਂ ਦਾ ਕਾਮਾ ਇੱਕ ਹਫਤੇ ਅੰਦਰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਅਧਿਆਪਕ ਆਗੂਆਂ ਨੇ ਜ਼ਿਲ੍ਹਾ ਭਲਾਈ ਅਫ਼ਸਰ ਲੁਧਿਆਣਾ ਪਾਸੋਂ ਮੰਗ ਕੀਤੀ ਹੈ ਕਿ ਇਹ ਰੋਕਿਆ ਗਿਆ ਰੋਸਟਰ ਫੌਰੀ ਤੌਰ'ਤੇ ਪਾਸ ਕੀ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਇਹ ਰੋਸਟਰ ਪਾਸ ਨਹੀਂ ਕੀਤਾ ਗਿਆ ਸਮਾਂ ਰਹਿੰਦਿਆਂ ਪਾਸ ਨਹੀਂ ਕੀਤਾ ਗਿਆ ਤਾ ਭਲਾਈ ਅਫਸਰ ਦੇ ਖਿਲਾਫ ਕੀਤੇ ਜਾਣ ਵਾਲੇ ਜਥੇਬੰਦਕ ਐਕਸ਼ਨ ਦੀ ਜ਼ਿੰਮੇਵਾਰੀ ਭਲਾਈ ਅਫ਼ਸਰ ਸਿਰ ਹੋਵੇਗੀ।