ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ : ਪਾਇਨੀਅਰ ਸਕੂਲ ਗੱਜਣਮਾਜਰਾ ਵਿਖੇ ਪਿੰ੍ਸੀਪਲ ਡਾ. ਪਰਮਿੰਦਰ ਕੌਰ ਮੰਡੇਰ ਦੀ ਅਗਵਾਈ ਹੇਠ ਚੱਲ ਰਹੇ ਤੀਆਂ ਦਾ ਮੇਲਾ ਅੱਜ ਵੀ ਬੜੀ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।

ਛੇਵੀਂ ਤੋਂ 12ਵੀਂ ਕਲਾਸ ਤਕ ਦੀਆਂ ਕੁੜੀਆਂ ਨੇ ਸ਼ਮੂਲੀਅਤ ਕੀਤੀ ਤੇ ਰਲ ਮਿਲ ਕੇ ਗਿੱਧਾ, ਕਿੱਕਲੀ ਤੇ ਬੋਲੀਆਂ ਪਾਕੇ ਨੱਚ ਕੇ ਪੁਰਾਤਨ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀਆਂ ਬਾਤਾਂ ਪਾਉਂਦਿਆਂ ਜਸ਼ਨ ਮਨਾਏ। ਤੀਆਂ ਦੇ ਮੇਲੇ ਦੌਰਾਨ ਸਮੂਹ ਬੱਚੀਆਂ ਦੇ ਚਿਹਰੇ 'ਤੇ ਇੱਕ ਵੱਖਰਾ ਹੀ ਨੂਰ ਤੇ ਚਾਅ ਦੇਖਣ ਨੂੰ ਮਿਲ ਰਿਹਾ ਸੀ। ਪਿੰ੍ਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਕਿਹਾ ਅਜੋਕੇ ਪੱਛਮੀ ਸੱਭਿਆਚਾਰ ਦੇ ਦੌਰ ਅੰਦਰ ਸਾਡੀ ਨਵੀਂ ਪੀੜੀ ਨੂੰ ਪੁਰਾਤਨ ਸੱਭਿਆਚਾਰ ਤੇ ਵਿਰਸੇ ਨਾਲ ਜੋੜਨਾ ਅਤਿ ਜ਼ਰੂਰੀ ਹੈ। ਇਸ ਮੌਕੇ ਚੇਅਰਪਰਸਨ ਰਾਜਵੀਰ ਕੌਰ ਮੰਡੇਰ, ਗੁਰਵਿੰਦਰ ਕੌਰ ਮੰਡੇਰ ਸਮੇਤ ਸਮੂਹ ਸਟਾਫ ਤੇ ਬੱਚੀਆਂ ਹਾਜ਼ਰ ਸਨ।