ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸ਼ਹਿਰ ਦੇ ਵਾਰਡ-2 ਵਿਖੇ ਤੀਆਂ ਦਾ ਤਿਉਹਾਰ ਵਾਰਡ ਵਾਸੀਆਂ ਵੱਲੋਂ ਮਿਲ ਕੇ ਮਨਾਇਆ ਗਿਆ, ਜਿਸ 'ਚ ਆਪ ਆਗੂ ਜਰਨੈਲ ਸਿੰਘ ਜੈਲੂ, ਕੌਂਸਲਰ ਅਵਤਾਰ ਸਿੰਘ ਭੋਲਾ, ਮਿਸਤਰੀ ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਜਗਤਾਰ ਸਿਘ ਕਾਲਾ, ਠੇਕੇਦਾਰ ਬੋਬੀ, ਠੇਕੇਦਾਰ ਕਾਕੂ ਆਦਿ ਵਾਰਡ ਵਾਸੀਆਂ ਦੇ ਸਹਿਯੋਗ ਸਦਕਾ ਕੀਤੇ ਪ੍ਰਬੰਧਾਂ ਹੇਠ ਅੌਰਤਾਂ ਤੇ ਲੜਕੀਆਂ ਨੇ ਤੀਆਂ ਦਾ ਆਨੰਦ ਮਾਣਿਆ।

ਇਸ ਦੌਰਾਨ ਉਚੇਚੇ ਤੌਰ 'ਤੇ ਪੁੱਜੀ ਸਾਬਕਾ ਕੌਂਸਲਰ ਸੋਨੀਆ ਗੋਇਲ ਨੇ ਵਾਰਡ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਗਿੱਧਾ, ਬੋਲੀਆਂ ਤੇ ਹੋਰ ਮਨੋਰੰਜਕ ਸਰਗਰਮੀਆਂ 'ਚ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਭੋਲੀ, ਪਰਮਜੀਤ ਕੌਰ, ਜਸਵੀਰ ਕੌਰ, ਪਰਮਿੰਦਰ ਕੌਰ, ਮਿੰਦਰ ਕੌਰ, ਬੱਬੂ ਕੌਰ ਆਦਿ ਹਾਜ਼ਰ ਸਨ।