ਕੁਲਵਿੰਦਰ ਸਿੰਘ ਰਾਏ, ਖੰਨਾ

ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਤੇ ਲਾਕਡਾਊਨ ਕਰਕੇ ਬਾਜ਼ਾਰ ਤੇ ਉਦਯੋਗ ਬੰਦ ਰਹੇ। ਲੋਕਾਂ ਨੂੰ ਨਗਦੀ ਦੀ ਮੁਸ਼ਕਿਲ ਵੀ ਆਈ ਪਰ ਮੰਦੀ ਦੇ ਇਸ ਦੌਰ ਦੇ ਬਾਵਜੂਦ ਖੰਨਾ ਦੇ ਲੋਕਾਂ ਨੇ ਲਾਕਡਾਉਨ ਖੱੁਲਦੇ ਹੀ ਟੈਕਸ ਅਦਾ ਕਰਨ 'ਚ ਉਤਸ਼ਾਹ ਦਿਖਾਇਆ। ਲਿਹਾਜਾ ਖੰਨਾ ਨਗਰ ਕੌਂਸਲ 'ਚ ਪ੍ਰਰਾਪਰਟੀ ਟੈਕਸ ਦੀਆਂ ਸੈਂਕੜੇ ਰਿਟਰਨਾਂ ਤੇ ਲੱਖਾਂ ਰੁਪਏ ਦਾ ਟੈਕਸ 9 ਦਿਨ 'ਚ ਹੀ ਜਮ੍ਹਾਂ ਕਰਾ ਦਿੱਤੇ ਗਏ।

ਜ਼ਿਕਰਯੋਗ ਹੈ ਕਿ 18 ਮਈ ਨੂੰ ਲਾਕਡਾਊਨ ਖੁੱਲਣ ਦੇ ਨਾਲ ਸਰਕਾਰੀ ਦਫਤਰਾਂ 'ਚ ਵੀ ਪਬਲਿਕ ਡੀਲਿੰਗ ਸ਼ੁਰੂ ਕਰ ਦਿੱਤੀ ਗਈ ਸੀ। 18 ਮਈ ਤਾਂ ਖਾਲੀ ਰਿਹਾ ਪਰ ਇਸਦੇ ਬਾਅਦ 19 ਮਈ ਤੋਂ 2 ਜੂਨ ਤੱਕ 9 ਕਾਰਜਕਾਰੀ ਦਿਨਾਂ 'ਚ ਖੰਨਾ ਨਗਰ ਕੌਂਸਲ 'ਚ ਇਕੱਲੇ ਪ੍ਰਰਾਪਰਟੀ ਟੈਕਸ ਦੀਆਂ ਹੀ 766 ਰਿਟਰਨਾਂ ਭਰਵਾਈਆਂ ਗਈਆਂ। ਇਨ੍ਹਾਂ ਤੋਂ ਨਗਰ ਕੌਂਸਲ ਨੂੰ 5 ਲੱਖ 71 ਹਜ਼ਾਰ ਰੁਪਏ ਦੀ ਉਗਾਹੀ ਹੋਈ। ਲੋਕਾਂ 'ਚ ਟੈਕਸ ਭਰਨ ਦੀ ਰੁਚੀ ਮੰਦੀ ਦੇ ਹਾਲਾਤ ਤੋਂ ਗੁਜਰ ਰਹੀ ਸਰਕਾਰ ਲਈ ਬੇਸ਼ੱਕ ਰਾਹਤ ਦੀ ਖਬਰ ਹੈ।

-----

ਕਿਸ ਦਿਨ ਕਿੰਨੀ ਰਿਟਰਨ ਤੇ ਟੈਕਸ ਤਾਰੀਖ ਰਿਟਰਨ ਟੈਕਸ

19 ਮਈ 55 28 ਹਜਾਰ

20 ਮਈ 21 39 ਹਜਾਰ

21 ਮਈ 97 51 ਹਜਾਰ

22 ਮਈ 62 23 ਹਜਾਰ

27 ਮਈ 106 52 ਹਜਾਰ

28 ਮਈ 94 74 ਹਜਾਰ

29 ਮਈ 102 1. 04 ਲੱਖ

1 ਜੂਨ 82 40 ਹਜਾਰ

2 ਜੂਨ 87 1.60 ਲੱਖ

----

30 ਜੂਨ ਤੱਕ ਜਾਰੀ ਰਹੇਗੀ ਛੂਟ

ਪੰਜਾਬ ਸਰਕਾਰ ਦੇ ਵਲੋਂ 30 ਜੂਨ ਤੱਕ ਪ੍ਰਰਾਪਰਟੀ ਟੈਕਸ ਜਮਾਂ ਕਰਵਾਉਣ ਵਾਲਿਆਂ ਨੂੰ ਛੂਟ ਦੇ ਰੱਖੀ ਹੈ। ਇਸਦੇ ਤਹਿਤ ਪੁਰਾਣੇ ਬਾਕੀ ਟੈਕਸ 'ਤੇ ਵਿਆਜ ਮੁਆਫੀ ਦੇ ਨਾਲ 10 ਫੀਸਦੀ ਹੋਰ ਛੂਟ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਨਵੇਂ ਟੈਕਸ 'ਤੇ ਵੀ 10 ਫੀਸਦੀ ਛੂਟ ਦਿੱਤੀ ਜਾ ਰਹੀ ਹੈ।

----

ਲੋਕ ਯੋਜਨਾ ਦਾ ਲਾਭ ਉਠਾਉਣ-ਈਓ

ਖੰਨਾ ਨਗਰ ਕੌਂਸਲ ਦੇ ਈਓ ਰਣਬੀਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਰਿਸਪਾਂਸ ਰਾਹਤ ਦੇਣ ਵਾਲਾ ਹੈ। ਪਿਛਲੇ ਬਜਟ 'ਚ ਨਗਰ ਕੌਂਸਲ ਨੇ 4 ਕਰੋੜ 1 ਲੱਖ ਰੁਪਏ ਦਾ ਟਾਰਗੇਟ 31 ਮਾਰਚ 2020 ਤੱਕ ਰੱਖਿਆ ਸੀ। ਲਾਕਡਾਊਨ ਦੇ ਚਲਦੇ 3.13 ਕਰੋੜ ਰੁਪਏ ਦੀ ਉਗਾਹੀ ਹੋ ਗਈ ਸੀ। ਜੋ ਲੋਕ ਲਾਕਡਾਊਨ ਦੇ ਚਲਦੇ ਟੈਕਸ ਨਹੀਂ ਜਮ੍ਹਾਂ ਕਰਾ ਸਕੇ ਸਨ, ਉਹ ਹੁਣ ਟੈਕਸ ਜਮ੍ਹਾਂ ਕਰਵਾ ਕੇ ਛੂਟ ਦਾ ਲਾਭ ਲੈ ਸਕਦੇ ਹਨ।