ਗੁਰਪਿੰਦਰ ਸਿੰਘ ਰੰਧਾਵਾ, ਈਸੜੂ : ਟੌਂਸਾ ਦੀ ਪੰਚਾਇਤ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਬਿਲਕੁੱਲ ਸੜਕ ਕਿਨਾਰੇ ਮੌਜੂਦ ਟੋਭੇ ਦੀ ਕੰਧ ਕਰਵਾਈ ਗਈ। ਸਰਪੰਚ ਪਤੀ ਨਿਰਮਲ ਸਿੰਘ ਟੌਂਸਾ ਨੇ ਦੱਸਿਆ ਟੋਭਾ ਸੜਕ ਦੇ ਕਿਨਾਰੇ 'ਤੇ ਹੋਣ ਕਰਕੇ ਰਾਹਗੀਰਾਂ ਦੇ ਵਹੀਕਲ ਡਿਗ ਜਾਣ ਦਾ ਖਤਰਾ ਬਣਿਆ ਰਹਿੰਦਾ ਸੀ।

ਸਕੂਲ ਜਾਣ ਵਾਲੇ ਬੱਚੇ ਵੀ ਇਸੇ ਰਸਤੇ ਤੋਂ ਜਾਂਦੇ ਹਨ, ਸੋ ਕਿਸੇ ਵੀ ਹਾਦਸੇ ਤੋਂ ਬਚਣ ਲਈ ਇਸ ਕੰਧ ਦਾ ਹੋਣਾ ਜ਼ਰੂਰੀ ਸੀ। ਕਈ ਵਾਰ ਮੀਂਹ ਦੇ ਮੌਸਮ 'ਚ ਪਾਣੀ ਸੜਕ ਉਪਰੋਂ ਦੀ ਚੱਲ ਪੈਂਦਾ ਸੀ ਲੰਘਣ ਵਾਲਿਆਂ ਨੂੰ ਦਿੱਕਤ ਆਉਂਦੀ ਸੀ। ਇਸ ਕੰਧ ਦੇ ਹੋਣ ਨਾਲ ਟੋਭੇ ਦੇ ਆਲੇ-ਦੁਆਲੇ ਸਫਾਈ ਵੀ ਰਹੇਗੀ ਖਤਰਨਾਕ ਮੱਖੀ ਮੱਛਰਾਂ ਤੋਂ ਵੀ ਛੁਟਕਾਰਾ ਮਿਲੇਗਾ।