ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋ ਰਹੀ 58ਵੀਂ ਸਲਾਨਾ ਐਥਲੈਟਿਕਸ ਮੀਟ 'ਚ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਹੋਣਹਾਰ ਖਿਡਾਰੀ ਜਸ਼ਨਦੀਪ ਸਿੰਘ ਸਪੁੱਤਰ ਗੁਰਮਿੰਦਰ ਸਿੰਘ, ਪਿੰਡ ਝੱਲ ਕਲਾਸ ਬੀਏ ਭਾਗ ਪਹਿਲਾ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਸ਼ਾਟ ਪੁੱਟ ਦੇ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤ ਕੇ ਸੰਸਥਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਰਾਪਤੀ 'ਤੇ ਕਾਲਜ ਦੇ ਸਰਪ੍ਰਸਤ ਪੋ੍: ਜਸਵੰਤ ਸਿੰਘ ਗੱਜਣਮਾਜਰਾ ਤੇ ਸਕੂਲ ਪਿੰ੍ਸੀਪਲ ਡਾ.ਪਰਮਿੰਦਰ ਕੌਰ ਮੰਡੇਰ ਨੇ ਖਿਡਾਰੀ ਜਸ਼ਨਦੀਪ ਸਿੰਘ ਨੂੰ ਵਧਾਈ ਦਿੰਦਿਆਂ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਕਾਲਜ ਪਿੰ੍ਸੀਪਲ ਡਾ.ਜਗਦੀਪ ਕੌਰ ਅਹੂਜਾ ਤੇ ਵਾਈਸ ਪਿੰ੍ਸੀਪਲ ਮੁਹੰਮਦ ਹਲੀਮ ਸਿਆਮਾ ਨੇ ਜੇਤੂ ਖਿਡਾਰੀ ਤੇ ਪੋ੍: ਰੇਸਮ ਕੌਰ ਨੂੰ ਵਧਾਈ ਦਿੰਦਿਆਂ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਸ਼ਲਾਘਾ ਕੀਤੀ।