ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਸਥਾਨਕ ਪਿੰਡ ਜਰਗ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਨਗਰ ਦੀ ਪਰਿਕਰਮਾ ਦੌਰਾਨ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਅੰਮਿ੍ਤਪਾਲ ਜਰਗੀਆ ਤੇ ਬੀਬਾ ਹਰਮਨ ਚੰਦਨ ਨੇ ਆਪਣੇ ਧਾਰਮਿਕ ਗੀਤਾਂ ਰਾਹੀਂ ਗੁਣਗਾਨ ਕੀਤਾ। ਇਸ ਮੌਕੇ ਸਮਾਜ ਸੇਵਕ ਰਾਜਿੰਦਰ ਕੁਮਾਰ ਰਾਜੂ ਘਈ ਜਰਗ, ਜੋਗਿੰਦਰ ਸਿੰਘ ਆਜ਼ਾਦ ਜਰਗ ਆਦਿ ਹਾਜ਼ਰ ਸਨ।