ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਵਿਖੇ ਗਣਤੰਤਰ ਦਿਹਾੜੇ ਦੀ ਤਿਆਰੀਆਂ ਨੂੰ ਪਿਛਲੇ 20 ਦਿਨਾਂ 'ਤੋਂ ਜੁਟੇ ਸਫਾਈ ਸੇਵਕਾਂ ਨੂੰ ਸਨਮਾਨ ਦਾ ਸੱਦਾ ਦੇ ਕੇ ਸਨਮਾਨਤ ਨਾ ਕੀਤਾ ਗਿਆ। ਦੁਸਰੇ ਵਰੇ ਵੀ ਸਨਮਾਨ ਦਾ ਕਹਿ ਕੇ ਅਪਮਾਨ ਕਰਨ 'ਤੇ ਭੜਕੇ ਸਫਾਈ ਸੇਵਕਾਂ ਨੇ ਗਣਤੰਤਰ ਦਿਹਾੜੇ 'ਤੇ ਵੀ ਵਿਰੋਧ ਕਰਦਿਆ ਕੋਈ ਕੰਮ ਨਾ ਕਰਨ ਦਾ ਐਲਾਨ ਕਰ ਦਿੱਤਾ। ਸਫਾਈ ਸੇਵਕਾਂ ਦੇ ਵਿਰੋਧ 'ਤੇ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ।

ਪ੍ਰਰਾਪਤ ਜਾਣਕਾਰੀ ਅਨੁਸਾਰ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਹਾੜੇ 'ਤੇ ਸਰਕਾਰੀ ਸਮਾਮਗ ਕਰਵਾਇਆ ਗਿਆ। ਇਸ ਸਮਾਗਮ ਵਿੱਚ ਫਰੰਟ ਲਾਈਨ ਕੋਰੋਨਾ ਯੋਧੇ ਡਾਕਟਰਾਂ, ਮੁੱਖ ਮਹਿਮਾਨ ਅਤੇ ਚੁਣੀਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਸਨਮਾਨ ਸਮਾਰੋਹ ਸਮਾਪਤ ਕਰ ਦਿੱਤਾ। ਜਿੱਦਾ ਹੀ ਸਮਾਗਮ ਦੀ ਸਮਾਪਤੀ 'ਤੇ ਮੁੱਖ ਮਹਿਮਾਨ ਜਾਣ ਲੱਗੇ ਤਾਂ ਸਮਾਗਮ 'ਚ ਹਾਜ਼ਰ ਸਫਾਈ ਸੇਵਕਾਂ ਨੇ ਨਾਰਾਜ਼ਗੀ ਜਿਤਾਉਂਦਿਆਂ ਵਿਰੋਧ ਕਰਦਿਆਂ ਕਿਹਾ ਕਿ ਇਸ ਸਾਲ ਵੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਨਮਾਨ ਲਈ ਸੱਦ ਕੇ ਅਪਮਾਨ ਕੀਤਾ। ਇਸ 'ਤੇ ਮੌਕੇ 'ਤੇ ਮੌਜੂਦ ਪੰਜਾਬ ਸਫਾਈ ਕਮਿਸ਼ਨਰ ਦੇ ਚੇਅਰਮੈਨ ਗੇਜਾ ਰਾਮ ਨੇ ਮੁੱਖ ਮਹਿਮਾਨ ਏਡੀਸੀ ਨੀਰੂ ਕਤਿਆਲ ਅੱਗੇ ਇਹ ਗੱਲ ਰੱਖੀ ਪਰ ਉਨ੍ਹਾਂ ਇਸ 'ਤੇ ਦਖਲ ਦੇਣ ਦੀ ਥਾਂ ਐੱਸਡੀਐੱਮ ਜਗਰਾਓਂ ਨੂੰ ਮਾਮਲਾ ਦੇਖਣ ਲਈ ਕਿਹਾ। ਇਸ 'ਤੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਡੀਐੱਸਪੀ ਜਤਿੰਦਰਜੀਤ ਸਿੰਘ ਅਤੇ ਈਓ ਸਫਾਈ ਸੇਵਕਾਂ ਵੱਲੋਂ ਪੁੱਜੇ ਪਰ ਸਫਾਈ ਸੇਵਕ ਪ੍ਰਸ਼ਾਸਨ ਦੇ ਸਨਮਾਨ ਨਾ ਦੇਣ 'ਤੇ ਭੜਕੇ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਵੀ ਜਦੋਂ ਸਫਾਈ ਸੇਵਕਾਂ ਨੂੰ ਸਨਮਾਨ ਕਰਨ ਦੀ ਗੱਲ ਹੋਈ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਇਸੇ ਤਰ੍ਹਾਂ ਪਿਛਲੀ ਵਾਰ ਵੀ ਸਨਮਾਨ ਨਾ ਦੇਣ ਦੀ ਗੱਲ ਯਾਦ ਕਰਵਾਈ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਚਾਰ ਨਾਮ ਸਨਮਾਨ ਲਈ ਸਫਾਈ ਸੇਵਕਾਂ ਦੇ ਮੰਗੇ ਗਏ ਜੋ ਅੱਜ ਤਿਆਰ ਬਰ ਤਿਆਰ ਖੜ੍ਹੇ ਸਨ ਪਰ ਉਨ੍ਹਾਂ ਨੂੰ ਅੱਜ ਫਿਰ ਸਨਮਾਨਤ ਨਾ ਕਰ ਕੇ ਸਾਰੇ ਸਫਾਈ ਸੇਵਕਾਂ ਦਾ ਅਪਮਾਨ ਕੀਤਾ ਹੈ, ਜਦ ਕਿ ਹਕੀਕਤ ਇਹ ਹੈ ਕਿ ਅੱਜ ਜੋ ਗਣਤੰਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ, ਉਸ ਦਾ ਹਰ ਇਕ ਪ੍ਰਬੰਧ ਸਫਾਈ ਸੇਵਕਾਂ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਦੇ ਵਿਰੋਧ ਵਿਚ ਐਲਾਨ ਕੀਤਾ ਕਿ ਕੋਈ ਵੀ ਮੁਲਾਜ਼ਮ ਗਣਤੰਤਰ ਦਿਹਾੜੇ ਦੇ ਸਮਾਗਮ ਦਾ ਸਮਾਨ ਨਹੀਂ ਚੁੱਕੇਗਾ। ਦੂਜੇ ਪਾਸੇ ਇਸ ਮਾਮਲੇ ਵਿਚ ਐੱਸਡੀਐੱਮ ਦਾ ਕਹਿਣਾ ਹੈ ਕਿ ਕੋਰੋਨਾ ਹਦਾਇਤਾਂ ਨੂੰ ਲੈ ਕੇ ਇਕ ਦੋ ਸਨਮਾਨਾਂ ਤੋਂ ਇਲਾਵਾ ਕਿਸੇ ਨੂੰ ਸਨਮਾਨਤ ਨਹੀਂ ਕੀਤਾ ਗਿਆ। ਸਫਾਈ ਸੇਵਕਾਂ ਨੂੰ ਬਕਾਇਦਾ ਨਗਰ ਕੌਂਸਲ ਦਫ਼ਤਰ ਵਿਚ ਸਨਮਾਨ ਦਿੱਤਾ ਜਾਵੇਗਾ।