ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਸੁਰੀਲੀ ਅਵਾਜ਼ ਦੇ ਸਰਤਾਜ਼ ਬਣਕੇ ਇੰਡੀਅਨ ਆਈਡਲ ਵਿੱਚ ਟਾਪ ਦਸ ਵਿੱਚ ਪਹੁੰਚਣ ਵਾਲੇ ਲੁਧਿਆਣਾ ਦੇ ਸੰਨੀ ਵੋਹਰਾ ਅੱਜ ਇਡੀਅਨ ਆਈਡਲ ਅਕੈਡਮੀ ਪੁੱਜੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੋਨੀ ਇੰਟਰਨੈਸ਼ਨਲ ਮਲਟੀਮੀਡੀਆ ਦੇ ਸੁਪਰ ਵਾਇਸ ਆਫ ਇੰਡੀਆ 2020 ਸਿੰਗਿੰਗ ਦੇ 960 ਉਮੀਦਵਾਰਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਦੇ ਦਿਲਾਂ ਤੇ ਛਾਉਂਣ ਤੋਂ ਬਾਅਦ ਟਾਪ 300 ਵਿੱਚ ਆਪਣੀ ਥਾਂ ਪੱਕੀ ਕੀਤੀ, ਇਸ ਤੋਂ ਬਾਅਦ ਉਨ੍ਹਾਂ ਨੇ ਟਾਪ 30 ਨੂੰੂ ਪਾਰ ਕਰ ਟਾਪ 10 ਵਿੱਚ ਆਪਣੀ ਥਾਂ ਪੱਕੀ ਕਰ ਪੰਜਾਬ ਸਹਿਤ ਕਰੋੜਾਂ ਭਾਰਤੀ ਫੈਨਜ਼ ਦੀ ਪਹਿਚਾਣ ਬਣ ਗਏ ਹਨ। ਜਿਸਦੇ ਚੱਲਦੇ ਅੱਜ ਸਮਿਟ੍ਰੀ ਰੋਡ ਇੰਡੀਅਨ ਅਕੈਡਮੀ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਵੱਖ-ਵੱਖ ਸਖ਼ਸ਼ੀਅਤਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਆਸ਼ੀਰਵਾਦ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਨੀ ਨੇ ਦੱਸਿਆ ਕਿ ਗਾਣਾ ਗਾਉਂਣ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ।