ਸਟਾਫ਼ ਰਿਪੋਰਟਰ, ਖੰਨਾ : ਸਥਾਨਕ ਰੇਲਵੇ ਲਾਈਨੋ ਪਾਰ ਲਲਹੇੜੀ ਰੋਡ ਇਲਾਕੇ 'ਚ ਸੀਵਰੇਜ਼ ਤੇ ਸੜਕ ਦੇ ਰੁਕੇ ਹੋਏ ਕੰਮ ਦਾ ਹਾਲ ਦੇਖਣ ਲਈ ਪਹੁੰਚੇ। ਦੱਸਣਯੋਗ ਹੈ ਕਿ ਇਸ ਇਲਾਕੇ ਦੀ ਮਾੜੀ ਕਾਰਗੁਜ਼ਾਰੀ ਕਰਕੇ ਲੋਕ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਤੇ ਲੋਕ ਮੰਤਰੀ ਗੁਰਕੀਰਤ ਕੋਟਲੀ 'ਤੇ ਇਲਾਕੇ ਦੀ ਸਾਰ ਨਾ ਲੈਣ ਦੇ ਦੋਸ਼ ਲਗਾ ਰਹੇ ਹਨ।

ਯਾਦਵਿੰਦਰ ਸਿੰਘ ਯਾਦੂ ਤੇ ਜਤਿੰਦਰ ਪਾਲ ਸਿੰਘ ਐਡਵੋਕੇਟ ਨੇ ਬਾਦਲ ਨੂੰ ਲਲਹੇੜੀ ਰੋਡ ਦੇ ਦੁਕਾਨਦਾਰਾਂ, ਇਲਾਕਾ ਵਾਸੀਆਂ ਨੇ ਦੱਸਿਆ ਸਮੱਸਿਆਵਾਂ ਤੇ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਅਪੀਲ ਕੀਤੀ। ਐਡਵੋਕੇਟ ਜਤਿੰਦਰ ਪਾਲ ਸਿੰਘ ਨੇ ਬਾਦਲ ਨੂੰ ਕਿਹਾ ਇਸ ਇਲਾਕੇ ਦੀ ਜਿੰਨੀ ਤਰੱਕੀ ਹੋਈ, ਸਭ ਅਕਾਲੀ ਦਲ ਦੇ ਰਾਜ ਸਮੇਂ ਹੋਏ। ਅਕਾਲੀ ਦਲ ਸਰਕਾਰ ਸਮੇਂ ਅਮਰੁਤ ਯੋਜਨਾ ਤਹਿਤ ਡੇਢ ਸੌ ਕਰੋੜ ਰੁਪਏ ਤੋਂ ਵੱਧ ਸੀਵਰੇਜ਼ ਪਾਉਣ ਲਈ ਪੈਸਾ ਆਇਆ ਸੀ ਪਰ ਅਜੇ ਤਕ ਸੀਵਰੇਜ਼ ਨਹੀਂ ਪਿਆ। ਇਲਾਕਾ ਵਾਸੀਆਂ ਨੇ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਦਿਨ ਰਾਤ ਧਰਨਾ ਦਿੱਤਾ। ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ।

ਇਸ ਮੌਕੇ ਗਗਨਦੀਪ ਕਾਲੀਰਾਓ, ਬਾਬਾ ਪ੍ਰਰੀਤਮ ਸਿੰਘ, ਮਨਜੀਤ ਸਿੰਘ ਵਾਲੀਆ, ਗੁਰਪ੍ਰਰੀਤ ਵਾਲੀਆ, ਬਿੱਟੂ ਵਾਲੀਆ, ਐਡਵੋਕੇਟ ਮਾਣਿਕ ਸਹਿਗਲ, ਨਰਿੰਦਰ ਪਿੰਕੀ, ਰਾਜਿੰਦਰ ਸਿੰਘ ਢੀਂਡਸਾ, ਮਨਿੰਦਰ ਸਿੰਘ, ਅਸ਼ਵਨੀ ਸਹਿਗਲ, ਕਾਰੀ ਸ਼ਕੀਲ ਅਹਿਮਦ, ਮਲਕੀਤ ਸਿੰਘ, ਸੰਜੀਵ ਸ਼ਰਮਾ, ਅਜੀਤ ਸਿੰਘ, ਚਰਨਜੀਤ ਸਿੰਘ, ਸਰਲਜੀਤ ਸਿੰਘ, ਜਸਲੀਨ ਕੌਰ, ਮੀਨਾ, ਹੈਪੀ, ਰਿੰਕੀ, ਗੀਤਾ, ਬੇਬੀ, ਸਹਿਜ ਸਿਨਤ, ਰਾਜਿੰਦਰ ਸਿੰਘ, ਸੁਖਦੀਪ ਸਿੰਘ, ਤੇਜਿੰਦਰ ਸਿੰਘ, ਸਾਹਿਲ, ਕਮਲ, ਸੁਰਾਜ ਮੁਹੰਮਦ, ਹਰਸ਼, ਬਲਬੀਰ ਗਿੱਲ, ਮਲਕੀਤ ਸਿੰਘ, ਅਜੀਤ, ਚਰਨਜੀਤ ਸਿੰਘ, ਰਾਜੀਵ ਬਾਤਿਸ਼, ਰਾਜਵਿੰਦਰ ਕੌਰ, ਜਸਬੀਰ ਸਿੰਘ, ਮਨਦੀਪ ਸਿੰਘ, ਦੀਦਾਰ ਸਿੰਘ ਆਦਿ ਹਾਜ਼ਰ ਸਨ।