ਐੱਸਪੀ ਜੋਸ਼ੀ, ਲੁਧਿਆਣਾ

ਮਹਾਂਨਗਰ ਦੇ ਲਾਦੀਆਂ ਇਲਾਕੇ ਵਿੱਚ ਸਥਿਤ ਹੈਦਰ ਇਨਕਲੇਵ ਵੱਲੋਂ ਗਣਤੰਤਰ ਦਿਵਸ ਸਮਾਗਮ ਦੌਰਾਨ ਆਪਣੇ ਗ੍ਰਾਹਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲਣ ਵਾਲੇ ਦੋ ਲੱਖ ਬਾਹਟ ਹਜਾਰ ਰੁਪਏ ਦੀ ਸਬਸਿਡੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਦਰ ਇਨਕਲੇਵ ਦੇ ਐੱਮਡੀ ਭਾਰਤ ਭੂਸ਼ਣ ਸ਼ਰਮਾ, ਦੀਪਕ ਸ਼ਰਮਾ, ਰੋਹਨ ਸ਼ਰਮਾ ਅਤੇ ਦੀਪਕ ਬਡਿਆਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਗਣਤੰਤਰ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਦੌਰਾਨ ਇਕਾਹਟ ਪਰਿਵਾਰਾਂ ਨੂੰ ਸਬਸਿਡੀ ਜਾਰੀ ਕੀਤੀ। ਜ਼ਿਕਰਯੋਗ ਹੈ ਕਿ ਇਸ ਮੌਕੇ ਲੋਹੜੀ ਸਪੈਸ਼ਲ ਪਤੰਗਬਾਜ਼ੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਰੱਜ ਕੇ ਪਤੰਗਬਾਜੀ ਕੀਤੀ। ਇਸ ਮੌਕੇ ਦੀਪਕ ਬਡਿਆਲ ਨੇ ਜੇਤੂ ਪਤੰਗਬਾਜ਼ਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਆਈਆਈਐੱਫਐੱਲ ਦੇ ਜ਼ੋਨਲ ਹੈੱਡ ਪ੍ਰਵੀਨ ਖੁੱਲਰ, ਪਿੰਡ ਲਾਦੀਆਂ ਦੇ ਸਰਪੰਚ ਪਰਮਜੀਤ ਸਿੰਘ, ਪਿੰਡ ਹੁਸੈਨਪੁਰਾ ਦੇ ਸਰਪੰਚ ਬਲਬੀਰ ਸਿੰਘ ਅਤੇ ਭਾਗੋਵਾਲ ਦੇ ਸਰਪੰਚ ਗੁਰਦੀਪ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਰਹੇ।