ਸੁਖਦੇਵ ਸਿੰਘ, ਲੁਧਿਆਣਾ : ਪੰਜਾਬ 'ਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ 'ਚ ਖਾਲਸਾ ਕਾਲਜ ਫਾਰ ਵੋਮੈਨ ਸਿਵਲ ਲਾਈਨ ਦੀਆਂ ਵਿਦਿਆਰਥਣਾਂ ਨੇ ਵੱਡੀਆਂ ਪ੍ਰਰਾਪਤੀਆਂ ਦਰਜ ਕਰ ਕੇ ਕਾਲਜ ਦਾ ਨਾਂ ਰੌਸ਼ਨ ਕਰ ਦਿੱਤਾ। ਵਿਦਿਆਰਥਣਾਂ ਨੇ ਪ੍ਰਰਾਪਤੀਆਂ ਲਈ ਵੱਖ-ਵੱਖ ਖੇਡਾਂ 'ਚ ਲੱਗਭਗ ਦੋ ਲੱਖ ਰੁਪਏ ਦੀ ਨਕਦ ਰਾਸ਼ੀ ਪ੍ਰਰਾਪਤ ਕੀਤੀ। ਵਿਦਿਆਰਥਣ ਰੇਨੂੰ ਨੇ ਆਲ ਇੰਡੀਆ ਇੰਟਰ 'ਵਰਸਿਟੀ 'ਚ ਐਥਲੈਟਿਕਸ 'ਚ ਲੌਂਗ ਜੰਪ ਤੇ ਟਿ੍ਪਲ ਜੰਪ 'ਚ ਸ਼ਾਨਦਾਰ ਕਾਰਗੁਜ਼ਾਰੀ ਲਈ ਕੁੱਲ 48000 ਰੁਪਏ ਵੀ ਹਾਸਲ ਕੀਤੇ। ਏਆਈਆਈਯੂ 'ਚ ਸ਼ਾਨਦਾਰ ਕਾਰਗੁਜ਼ਾਰੀ ਲਈ ਮੋਨਿਕਾ ਗੋਇਲ ਨੇ ਕੁੱਲ 48000 ਰੁਪਏ ਦਾ ਇਨਾਮ ਹਾਸਲ ਕੀਤਾ। ਜ਼ੂਡੋ 'ਚ ਵਿਨੀਤਾ ਤੇ ਤੁਲਿਕਾ ਨੂੰ ਨਿੱਜੀ ਤੌਰ 'ਤੇ 28000 ਰੁਪਏ ਦਾ ਇਨਾਮ ਹਾਸਲ ਕੀਤਾ। ਸਾਈਕਲਿੰਗ ਅਤੇ ਵਾਲੀਬਾਲ 'ਚ ਪੂਜਾ ਤੇ ਪਿ੍ਰਅੰਕਾ ਨੇ 17000 ਰੁਪਏ ਨਿੱਜੀ ਤੌਰ 'ਤੇ ਪ੍ਰਰਾਪਤ ਕੀਤੇ। ਪ੍ਰਭਦੀਪ, ਬੱਬਲਜੀਤ ਤੇ ਪਲਵਿੰਦਰਜੀਤ ਨੂੰ ਵੀ ਕਿ੍ਕਟ ਉੱਤਰੀ ਜ਼ੋਨ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ ਲਈ ਨਕਦ ਇਨਾਮ ਦਿੱਤੇ ਗਏ। ਪਿ੍ਰੰਸੀਪਲ ਡਾ. ਮੁਕਤੀ ਗਿੱਲ ਨੇ ਡਾ. ਮਨਦੀਪ ਕੌਰ ਦੇ ਮਹਾਨ ਯਤਨਾਂ ਲਈ ਵਿਭਾਗ ਦੇ ਅਧਿਆਪਕਾਂ ਤੇ ਕੋਚਾਂ ਨੂੰ ਵਧਾਈ ਦਿੱਤੀ।